Sunday, July 7, 2024
HomePunjabi Newsਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭੂਟਾਨ ’ਚ ਭਰਵਾਂ ਸਵਾਗਤ;ਦਿੱਤਾ ਗਿਆ ਗਾਰਡ ਆਫ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭੂਟਾਨ ’ਚ ਭਰਵਾਂ ਸਵਾਗਤ;ਦਿੱਤਾ ਗਿਆ ਗਾਰਡ ਆਫ ਆਨਰ

ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੇ ਦੌਰੇ ’ਤੇ ਭੂਟਾਨ ਪਹੁੰਚ ਗਏ ਹਨ। ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਟੋਬਗੇ ਨੇ ਪਾਰੋ ਏਅਰਪੋਰਟ ’ਤੇ ਨਰਿੰਦਰ ਮੋਦੀ ਨਾਲ ਗਲੇ ਮਿਲ ਕੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਹੈ। ਟੋਬਗੇ ਨੇ ਮੋਦੀ ਹੋਰਾਂ ਨੂੰ ਕਿਹਾ ਕਿ ਸਵਾਗਤ ਮੇਰੇ ਵੱਡੇ ਭਰਾ ਅਤੇ ਉਨ੍ਹਾਂ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ।

ਨਰਿੰਦਰ ਮੋਦੀ ਭਾਰਤ ਵਿਚ ਆਮ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਕਿਸੇ ਵਿਦੇਸ਼ ਦੌਰੇ ’ਤੇ ਜਾਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਹਨ। ਮਿਲੀ ਜਾਣਕਾਰੀ ਮੁਤਾਬਕ ਪੀਐਮ ਮੋਦੀ 22 ਅਤੇ 23 ਮਾਰਚ ਨੂੰ ਭੂਟਾਨ ਵਿਚ ਹੀ ਰਹਿਣਗੇ। ਪੀਐਮ ਮੋਦੀ ਦਾ ਇਹ ਦੌਰਾ ਪਹਿਲਾਂ 21 ਅਤੇ 22 ਮਾਰਚ ਦਾ ਸੀ, ਪਰ ਮੌਸਮ ਦੀ ਖਰਾਬੀ ਹੋਣ ਕਾਰਨ ਇਸ ਵਿਚ ਬਦਲਾਅ ਕੀਤਾ ਗਿਆ ਹੈ।  

RELATED ARTICLES

Most Popular

Recent Comments