ਕਿਹਾ : ਮੈਨੂੰ ਪੂਰੀ ਉਮੀਦ ਹੈ ਕਿ ਸਾਰੇ ਖਿਡਾਰੀ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਗੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਿਸ ਉਲੰਪਿਕ ਖੇਡਣ ਲਈ ਜਾ ਰਹੇ ਭਾਰਤੀ ਖਿਡਾਰੀਆਂ ਨਾਲ ਅੱਜ ਗੱਲਬਾਤ ਕੀਤੀ। ਧਿਆਨ ਰਹੇ ਕਿ ਪੈਰਿਸ ਉਲੰਪਿਕ 26 ਜੁਲਾਈ ਤੋਂ ਆਰੰਭ ਹੋ ਕੇ 11 ਅਗਸਤ ਤੱਕ ਚੱਲਣਾ ਹੈ। ਉਨ੍ਹਾਂ ਖਿਡਾਰੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਸਾਰੇ ਖਿਡਾਰੀ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਗੇ ਅਤੇ 140 ਦੇਸ਼ ਵਾਸੀਆਂ ਦੀਆਂ ਉਮੀਦਾਂ ’ਤੇ ਖਰਾ ਉਤਰਨਗੇ। ਪ੍ਰਧਾਨ ਮੰਤਰੀ ਨੇ ਖਿਡਾਰੀਆਂ ਨੂੰ ਕਿਹਾ ਕਿ ਜਦੋਂ ਤੁਸੀਂ ਮੈਡਲ ਜਿੱਤ ਕੇ ਵਾਪਸ ਦੇਸ਼ ਪਰਤੋਗੇ ਤਾਂ ਮੈਂ ਤੁਹਾਡਾ ਸਵਾਗਤ ਕਰਾਂਗਾ।
ਮੀਟਿੰਗ ਦੌਰਾਨ ਭਾਰਤੀ ਖਿਡਾਰੀਆਂ ਦੇ ਨਾਲ ਖੇਡ ਮੰਤਰੀ ਮਨਸੁਖ ਮਾਂਡਵੀਆ, ਖੇਡ ਰਾਜ ਮੰਤਰੀ ਰਕਸ਼ਾ ਖੜਸੇ ਅਤੇ ਭਾਰਤੀ ਉਲੰਪਿਕ ਸੰਘ ਦੀ ਪ੍ਰਧਾਨ ਪੀਟੀ ਊਸ਼ਾ ਵੀ ਮੌਜੂਦ ਸਨ। ਮੋਦੀ ਨੇ ਨੀਰਜ ਚੋਪੜਾ, ਮੁੱਕੇਬਾਜ਼ ਨਿਖਤ ਜਰੀਨ ਅਤੇ ਉਲੰਪਿਕ ’ਚ ਦੋ ਵਾਰ ਦੀ ਮੈਡਲ ਜੇਤੂ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨਾਲ ਵੀ ਵਰਚੂਅਲੀ ਗੱਲਬਾਤ ਕੀਤੀ।