More
    HomePunjabi Newsਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਇਨਾਡ ਦੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਕੀਤਾ...

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਇਨਾਡ ਦੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਕੀਤਾ ਹਵਾਈ ਸਰਵੇਖਣ

    ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਵੀ ਨਾਲ ਰਹੇ ਮੌਜੂਦ

    ਵਾਇਨਾਡ/ਬਿਊਰੋ ਨਿਊਜ਼ : ਕੁਦਰਤੀ ਆਫ਼ਤ ਦੀ ਭੇਂਟ ਚੜ ਵਾਇਨਾਡ ਜ਼ਿਲ੍ਹੇ ਦੇ ਕੁਝ ਇਲਾਕਿਆਂ ਦਾ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾ ਹਵਾਈ ਸਰਵੇਖਣ ਕੀਤਾ। ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਵਾਇਨਾਡ ਜ਼ਿਲ੍ਹੇ ਵਿਚ ਢਿੱਗਾਂ ਡਿੱਗਣ ਤੇ ਪੂਰੇ ਦਾ ਪੂਰਾ ਪਹਾੜ ਖਿਸਕਣ ਨਾਲ ਸੈਂਕੜੇ ਜਾਨਾਂ ਚਲੀਆਂ ਗਈਆਂ ਸਨ। ਮੋਦੀ ਸਵੇਰੇ 11 ਵਜੇ ਦੇ ਕਰੀਬ ਏਅਰ ਇੰਡੀਆ ਵਨ ਰਾਹੀਂ ਕੰਨੂਰ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜੇ ਸਨ, ਜਿੱਥੇ ਕੇਰਲਾ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਤੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮਗਰੋਂ ਮੋਦੀ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਉੱਤੇ ਵਾਇਨਾਡ ਲਈ ਰਵਾਨਾ ਹੋ ਗਏ।

    ਪ੍ਰਧਾਨ ਮੰਤਰੀ ਨਾਲ ਖ਼ਾਨ, ਵਿਜਯਨ ਅਤੇ ਸੈਰ-ਸਪਾਟਾ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਬਾਰੇ ਰਾਜ ਮੰਤਰੀ ਸੁਰੇਸ਼ ਗੋਪੀ ਵੀ ਸਵਾਰ ਸਨ। ਭਾਰਤੀ ਹਵਾਈ ਸੈਨਾ ਦਾ ਹੈਲੀਕਾਪਟਰ ਕਾਲਪੇਟਾ ਦੇ ਐੱਸਕੇਐੱਮਜੇ ਹਾਇਰ ਸੈਕੰਡਰੀ ਸਕੂਲ ਵਿਚ ਉਤਰਿਆ, ਜਿੱਥੋਂ ਸ੍ਰੀ ਮੋਦੀ ਸੜਕ ਰਸਤੇ ਪ੍ਰਭਾਵਿਤ ਖੇਤਰਾਂ ਵਿਚ ਪੁੱਜੇ। ਸ੍ਰੀ ਮੋਦੀ ਅਜਿਹੇ ਮੌਕੇ ਕੇਰਲ ਆਏ ਹਨ ਜਦੋਂ ਸੂਬਾ ਸਰਕਾਰ ਨੇ ਆਫ਼ਤ ਦੇ ਝੰਬੇ ਖੇਤਰ ਵਿਚ ਮੁੜ-ਵਸੇਬੇ ਤੇ ਰਾਹਤ ਕਾਰਜਾਂ ਅਈ 2000 ਕਰੋੜ ਰੁਪਏ ਦੀ ਮਦਦ ਮੰਗੀ ਹੈ। ਸ੍ਰੀ ਮੋਦੀ ਮਗਰੋਂ ਰਾਹਤ ਕੈਂਪ ਤੇ ਹਸਪਤਾਲ ਵੀ ਜਾਣਗੇ, ਜਿੱਥੇ ਉਨ੍ਹਾਂ ਵੱਲੋਂ ਪੀੜਤਾਂ ਨਾਲ ਮੁਲਾਕਾਤ ਕੀਤੀ ਜਾਵੇਗੀ। ਵਾਇਨਾਡ ਜ਼ਿਲ੍ਹੇ ਵਿਚ 30 ਜੁਲਾਈ ਨੂੰ ਜ਼ਮੀਨ ਖਿਸਕਣ ਤੇ ਢਿੱਗਾਂ ਡਿੱਗਣ ਨਾਲ ਘੱਟੋ-ਘੱਟ 226 ਵਿਅਕਤੀਆਂ ਦੀ ਮੌਤ ਹੋ ਗਈ ਸੀ।

    RELATED ARTICLES

    Most Popular

    Recent Comments