More
    HomePunjabi Newsਰਾਸ਼ਟਰਪਤੀ ਦਰੋਪਦੀ ਮੁਰਮੂ ਨੇ 33 ਵਿਗਿਆਨੀਆਂ ਨੂੰ ਰਾਸ਼ਟਰੀ ਵਿਗਿਆਨ ਪੁਰਸਕਾਰ ਨਾਲ ਕੀਤਾ...

    ਰਾਸ਼ਟਰਪਤੀ ਦਰੋਪਦੀ ਮੁਰਮੂ ਨੇ 33 ਵਿਗਿਆਨੀਆਂ ਨੂੰ ਰਾਸ਼ਟਰੀ ਵਿਗਿਆਨ ਪੁਰਸਕਾਰ ਨਾਲ ਕੀਤਾ ਸਨਮਾਨਿਤ

    ਬਾਇਓਕੇਮਿਸਟ ਗੋਵਿੰਦਾਰਾਜਨ ਪਦਮਾਨਾਭਨ ਨੂੰ ਮਿਲਿਆ ਵਿਗਿਆਨ ਰਤਨ ਐਵਾਰਡ

    ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਅੱਜ 33 ਵਿਗਿਆਨੀਆਂ ਨੂੰ ਰਾਸ਼ਟਰੀ ਵਿਗਿਆਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਮਾਰੋਹ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਕੀਤਾ ਗਿਆ। ਇਸੇ ਦੌਰਾਨ ਬਾਇਓਕੇਮਿਸਟ ਗੋਵਿੰਦਾਰਾਜਨ ਪਦਮਾਨਾਭਨ ਨੂੰ ਸਾਇੰਸ ਦੇ ਖੇਤਰ ਵਿਚ ਦਿੱਤੇ ਯੋਗਦਾਨ ਲਈ ਵਿਗਿਆਨ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਇਸਰੋ ਦੀ ਚੰਦਰਯਾਨ ਟੀਮ ਨੂੰ ਵਿਗਿਆਨ ਟੀਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਰਕਾਰ ਨੇ ਪਦਮ ਪੁਰਸਕਾਰ ਦੀ ਤਰਜ ’ਤੇ ਦੇਸ਼ ’ਚ ਵਿਗਿਆਨ ਐਵਾਰਡ ਨੂੰ ਸ਼ੁਰੂ ਕਰਦੇ ਹੋਏ ਜਨਵਰੀ ’ਚ ਨੈਸ਼ਨਲ ਸਾਇੰਸ ਐਵਾਰਡ ਦੀ ਸ਼ੁਰੂਆਤ ਕੀਤੀ ਸੀ।

    RELATED ARTICLES

    Most Popular

    Recent Comments