ਮਹਿਲਾ ਕਮਿਸ਼ਨ ਲਵੇ ਸਖ਼ਤ ਨੋਟਿਸ : Priyanka Gandhi
ਪਟਿਆਲਾ/ਬਿਊਰੋ ਨਿਊਜ਼ : ਪਟਿਆਲਾ ਲਾਅ ਯੂਨੀਵਰਸਿਟੀ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਇਸ ਸੰਬੰਧੀ ਕਾਂਗਰਸੀ ਆਗੂ Priyanka Gandhi ਨੇ ਟਵੀਟ ਕਰਕੇ ਕਿਹਾ ਕਿ ਵਾਈਸ ਚਾਂਸਲਰ ਵਲੋਂ ਵਿਦਿਆਰਥਣਾਂ ਦੇ ਕਮਰੇ ਵਿਚ ਬਿਨਾਂ ਸੂਚਿਤ ਕੀਤੇ ਜਾਣਾ ਤੇ ਜਾਂਚ ਕਰਨਾ ਗਲਤ ਹੈ। ਇਸ ਲਈ ਯੂਨੀਵਰਸਿਟੀ ਦੇ ਵੀਸੀ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮਹਿਲਾ ਕਮਿਸ਼ਨ ਨੂੰ ਵੀ ਇਸ ਸੰਬੰਧੀ ਨੋਟਿਸ ਲੈਣਾ ਚਾਹੀਦਾ ਹੈ।
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਵੀ.ਸੀ. ਵਲੋਂ ਵਿਦਿਆਰਥਣਾਂ ਦੇ ਕੱਪੜਿਆਂ ’ਤੇ ਟਿੱਪਣੀ ਕਰਨਾ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਨੇ ਮੀਡੀਆ ਨੂੰ ਜੋ ਗੱਲਾਂ ਦੱਸੀਆਂ ਹਨ, ਉਹ ਬੇਹੱਦ ਇਤਰਾਜ਼ਯੋਗ ਹਨ। Priyanka Gandhi ਨੇ ਕਿਹਾ ਕਿ ਲੜਕੀਆਂ ਆਪਣੇ ਖਾਣ ਪੀਣ, ਪਹਿਰਾਵੇ ਅਤੇ ਕੋਰਸ ਨੂੰ ਚੁਣਨ ਦਾ ਫੈਸਲਾ ਲੈਣ ਦੇ ਸਮਰਥ ਹਨ ਤੇ ਉਨ੍ਹਾਂ ਦੀ ਨਿੱਜਤਾ ਦਾ ਉਲੰਘਣ ਕਰਨਾ ਨਾ-ਸਵੀਕਾਰਯੋਗ ਹੈ।