ਏਅਰਪੋਰਟ ’ਤੇ ਵੀ ਪੀਐਮ ਨੂੰ ਦਿੱਤਾ ਗਿਆ ਗਾਰਡ ਆਫ ਆਨਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਾਜ਼ੀਲ ਵਿਚ ਜੀ-20 ਸੰਮੇਲਨ ਦੀ ਬੈਠਕ ਤੋਂ ਬਾਅਦ ਕੈਰੇਬਿਆਈ ਦੇਸ਼ ਗੁਆਨਾ ਪਹੁੰਚ ਗਏ। ਰਾਜਧਾਨੀ ਜਾਰਜਟਾਊਨ ਵਿਚ ਗੁਆਨਾ ਦੇ ਰਾਸ਼ਟਰਪਤੀ ਮੁਹੰਮਦ ਇਰਫਾਨ ਅਤੇ ਪ੍ਰਧਾਨ ਮੰਤਰੀ ਐਂਟਨੀ ਫਿਲਿਪਸ ਪ੍ਰੋਟੋਕਾਲ ਤੋੜ ਕੇ ਪੀਐਮ ਮੋਦੀ ਦਾ ਸਵਾਗਤ ਕਰਨ ਲਈ ਏਅਰਪੋਰਟ ਪਹੁੰਚੇ। ਉਨ੍ਹਾਂ ਦੇ ਨਾਲ ਇਕ ਦਰਜਨ ਦੇ ਕਰੀਬ ਕੈਬਨਿਟ ਮੰਤਰੀਆਂ ਨੇ ਵੀ ਮੋਦੀ ਦਾ ਸਵਾਗਤ ਕੀਤਾ।
ਏਅਰਪੋਰਟ ’ਤੇ ਪੀਐਮ ਮੋਦੀ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ। ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਨ ਲਈ ਭਾਰਤੀ ਭਾਈਚਾਰੇ ਦੇ ਲੋਕ ਵੀ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ ਸਨ ਅਤੇ ਉਨ੍ਹਾਂ ਜਾਰਜਟਾਊਨ ਦੇ ਇਕ ਹੋਟਲ ਵਿਚ ਪੀਐਮ ਮੋਦੀ ਦਾ ਸਵਾਗਤ ਵੀ ਕੀਤਾ।