ਨਵੀਂ ਦਿੱਲੀ: ਦੇਸ਼ ਵਿੱਚ ਐਲਪੀਜੀ (LPG) ਦੀ ਕਿੱਲਤ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਵਿਚਾਲੇ ਅੱਜ 2 ਘੰਟੇ ਲੰਬੀ ਅਹਿਮ ਬੈਠਕ ਹੋਈ। ਸਰਕਾਰ ਨੇ ਅਧਿਕਾਰਤ ਤੌਰ ‘ਤੇ ਮੰਨਿਆ ਹੈ ਕਿ ਸਪਲਾਈ ਚੇਨ ਵਿੱਚ ਅਜੇ ਵੀ ਚੁਣੌਤੀਆਂ ਬਰਕਰਾਰ ਹਨ। ਰਾਹਤ ਦਿੰਦਿਆਂ ਕੇਂਦਰ ਨੇ ਰਾਜਾਂ ਲਈ 10 ਫ਼ੀਸਦੀ ਵਾਧੂ ਕਮਰਸ਼ੀਅਲ ਐਲਪੀਜੀ ਕੋਟੇ ਦਾ ਐਲਾਨ ਕੀਤਾ ਹੈ। ਇਹ ਵਾਧੂ ਸਪਲਾਈ ਉਨ੍ਹਾਂ ਰਾਜਾਂ ਨੂੰ ਪਹਿਲ ਦੇ ਅਧਾਰ ‘ਤੇ ਮਿਲੇਗੀ ਜੋ ਪਾਈਪਡ ਗੈਸ (PNG) ਦੇ ਨੈੱਟਵਰਕ ਨੂੰ ਤੇਜ਼ੀ ਨਾਲ ਵਧਾਉਣ ਵਿੱਚ ਮਦਦ ਕਰਨਗੇ।
LPG ਸੰਕਟ ‘ਤੇ ਪੀਐਮ ਮੋਦੀ ਅਤੇ ਪੈਟਰੋਲੀਅਮ ਮੰਤਰੀ ਵਿਚਾਲੇ 2 ਘੰਟੇ ਚੱਲੀ ਬੈਠਕ; ਰਾਜਾਂ ਨੂੰ ਮਿਲੇਗਾ 10% ਵਾਧੂ ਗੈਸ ਕੋਟਾ
RELATED ARTICLES


