ਪਾਕਿਸਤਾਨ ਨੇ ਰਾਵਲਪਿੰਡੀ ਟੈਸਟ ‘ਚ ਇੰਗਲੈਂਡ ਨੂੰ 9 ਵਿਕਟਾਂ ਨਾਲ ਹਰਾਇਆ। ਇਸ ਨਾਲ ਪਾਕਿਸਤਾਨ ਨੇ 2021 ਤੋਂ ਬਾਅਦ ਘਰੇਲੂ ਮੈਦਾਨ ‘ਤੇ ਸੀਰੀਜ਼ (2-1) ਜਿੱਤ ਲਈ ਹੈ।ਮੈਚ ਦੇ ਤੀਜੇ ਦਿਨ ਇੰਗਲੈਂਡ ਦੀ ਦੂਜੀ ਪਾਰੀ 112 ਦੌੜਾਂ ‘ਤੇ ਸਮੇਟ ਗਈ। ਟੀਮ ਨੇ ਪਾਕਿਸਤਾਨ ਨੂੰ 36 ਦੌੜਾਂ ਦਾ ਟੀਚਾ ਦਿੱਤਾ। ਜਿਸ ਨੂੰ ਟੀਮ ਨੇ 3.1 ਓਵਰਾਂ ਵਿੱਚ ਇੱਕ ਵਿਕਟ ਗੁਆ ਕੇ ਹਾਸਲ ਕਰ ਲਿਆ। ਕਪਤਾਨ ਸ਼ਾਨ ਮਸੂਦ ਨੇ 6 ਗੇਂਦਾਂ ‘ਤੇ 23 ਦੌੜਾਂ ਦੀ ਪਾਰੀ ਖੇਡੀ।
ਉਸ ਨੇ ਛੱਕਾ ਲਗਾ ਕੇ ਮੈਚ ਜਿੱਤ ਲਿਆ। ਸ਼ਨੀਵਾਰ ਨੂੰ ਇੰਗਲੈਂਡ ਨੇ ਆਪਣੇ ਕੱਲ੍ਹ ਦੇ ਸਕੋਰ 24/3 ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਟੀਮ ਵੱਲੋਂ ਜੋ ਰੂਟ ਨੇ 33 ਅਤੇ ਹੈਰੀ ਬਰੂਕ ਨੇ 26 ਦੌੜਾਂ ਬਣਾਈਆਂ। ਪਾਕਿਸਤਾਨ ਵੱਲੋਂ ਸਾਜਿਦ ਖਾਨ ਨੇ ਮੈਚ ਵਿੱਚ 10 ਵਿਕਟਾਂ ਲਈਆਂ। ਜਦਕਿ ਨੋਮਾਨ ਅਲੀ ਨੇ 9 ਵਿਕਟਾਂ ਹਾਸਲ ਕੀਤੀਆਂ। ਸਾਊਦ ਸ਼ਕੀਲ ਨੇ 134 ਦੌੜਾਂ ਦੀ ਪਾਰੀ ਖੇਡੀ।
ਤੀਜੇ ਦਿਨ ਪਾਕਿਸਤਾਨ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਖੱਬੇ ਹੱਥ ਦੇ ਸਪਿਨਰ ਨੋਮਾਨ ਅਲੀ ਨੇ 5 ਵਿਕਟਾਂ ਲਈਆਂ। ਉਸ ਨੇ ਜੈਕ ਕ੍ਰਾਲੀ ਨੂੰ 2 ਦੌੜਾਂ ‘ਤੇ, ਓਲੀ ਪੋਪ ਨੂੰ 1 ਦੌੜਾਂ ‘ਤੇ, ਜੋ ਰੂਟ ਨੂੰ 33 ਦੌੜਾਂ ‘ਤੇ, ਹੈਰੀ ਬਰੂਕ ਨੂੰ 26 ਦੌੜਾਂ ‘ਤੇ ਅਤੇ ਕਪਤਾਨ ਬੇਨ ਸਟੋਕਸ ਨੂੰ 3 ਦੌੜਾਂ ‘ਤੇ ਆਊਟ ਕੀਤਾ |