More
    HomePunjabi Newsਸਿੱਖ ਇਤਿਹਾਸ ਅਤੇ ਪੰਜਾਬੀ ਵਿਰਾਸਤ ਦੇ ਚਿੱਤਰਕਾਰ ਜਰਨੈਲ ਆਰਟਿਸਟ ਦਾ ਦੇਹਾਂਤ

    ਸਿੱਖ ਇਤਿਹਾਸ ਅਤੇ ਪੰਜਾਬੀ ਵਿਰਾਸਤ ਦੇ ਚਿੱਤਰਕਾਰ ਜਰਨੈਲ ਆਰਟਿਸਟ ਦਾ ਦੇਹਾਂਤ

    ਆਰਟ ਦੇ ਖੇਤਰ ਵਿਚ ਕਈ ਇਨਾਮ ਜਿੱਤੇ ਸਨ ਜਰਨੈਲ ਆਰਟਿਸਟ ਨੇ

    ਚੰਡੀਗੜ੍ਹ/ਬਿਊਰੋ ਨਿਊਜ਼ : ਦੁਨੀਆ ਭਰ ਦੇ ਪੰਜਾਬੀਆਂ ਲਈ ਬੇਹੱਦ ਸੋਗ ਦੀ ਖਬਰ ਹੈ ਕਿ ਸਿੱਖ ਇਤਿਹਾਸ ਅਤੇ ਪੰਜਾਬੀ ਵਿਰਾਸਤ ਦੇ ਚਿੱਤਰਕਾਰ ਜਰਨੈਲ ਆਰਟਿਸਟ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਉਨ੍ਹਾਂ ਨੇ ਚੰਡੀਗੜ੍ਹ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਆਖਰੀ ਸਾਹ ਲਏ। ਉਹ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸੀ।

    ਜਰਨੈਲ ਚਿੱਤਰਕਾਰ ਦਾ ਜਨਮ ਜ਼ੀਰਾ ਵਿੱਚ 12 ਜੂਨ 1956 ਨੂੰ ਕਿਰਪਾਲ ਸਿੰਘ ਦੇ ਘਰ ਹੋਇਆ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀਏ ਪਾਸ ਕੀਤੀ ਸੀ।  1975 ਤੋਂ ਉਹ ਪੰਜਾਬ ਕਲਾ ਅਕੈਡਮੀ ਵੱਲੋਂ ਲਗਾਈਆਂ ਜਾਂਦੀਆਂ ਸਲਾਨਾ ਪ੍ਰਦਰਸ਼ਨੀਆਂ ਵਿੱਚ ਹਿੱਸਾ ਲੈਣ ਲੱਗੇ  ਅਤੇ 1979 ਤੇ 1980 ਵਿੱਚ ਉਨ੍ਹਾਂ ਨੇ ਪੰਜਾਬ ਲਲਿਤ ਅਕੈਡਮੀ ਦੇ ਕਈ ਇਨਾਮ ਜਿੱਤੇ। 

    RELATED ARTICLES

    Most Popular

    Recent Comments