ਭਾਰਤੀ ਟੀਮ ਨੇ ਇੰਗਲੈਂਡ ਖਿਲਾਫ 5 ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ‘ਚ ਮਜ਼ਬੁਤ ਸਥਿਤੀ ਵਿੱਚ ਹੈ ਪਹਿਲੀ ਪਾਰੀ ਵਿੱਚ ਭਾਰਤ ਨੇ 175 ਦੌੜਾਂ ਦੀ ਲੀਡ ਲੈ ਲਈ ਹੈ। ਹੈਦਰਾਬਾਦ ‘ਚ ਖੇਡੇ ਜਾ ਰਹੇ ਮੈਚ ਦੇ ਦੂਜੇ ਦਿਨ ਟੀਮ ਇੰਡੀਆ ਨੇ ਸਟੰਪ ਤੱਕ 421/7 ਦੌੜਾਂ ਬਣਾ ਲਈਆਂ ਹਨ। ਰਵਿੰਦਰ ਜਡੇਜਾ 81 ਅਤੇ ਅਕਸ਼ਰ ਪਟੇਲ 35 ਦੌੜਾਂ ਬਣਾ ਕੇ ਨਾਬਾਦ ਪਰਤੇ। ਕੇਐਸ ਭਰਤ 41 ਦੌੜਾਂ ਬਣਾ ਕੇ ਆਊਟ ਹੋਏ, ਕੇਐਲ ਰਾਹੁਲ 86 ਦੌੜਾਂ ਬਣਾ ਕੇ ਆਊਟ ਹੋਏ ਅਤੇ ਯਸ਼ਸਵੀ ਜੈਸਵਾਲ 80 ਦੌੜਾਂ ਬਣਾ ਕੇ ਆਊਟ ਹੋਏ। ਇੰਗਲੈਂਡ ਵੱਲੋਂ ਟਾਮ ਹਾਰਟਲੇ ਨੇ 2 ਵਿਕਟਾਂ ਲਈਆਂ। ਰੇਹਾਨ ਅਹਿਮਦ, ਜੈਕ ਲੀਚ ਅਤੇ ਜੋ ਰੂਟ ਨੂੰ 1-1 ਵਿਕਟ ਮਿਲੀ।
ਹੈਦਰਾਬਾਦ ਟੈਸਟ ਦੇ ਦੂਜੇ ਦਿਨ ਭਾਰਤ ਨੂੰ ਮਿਲੀ 175 ਦੌੜਾਂ ਦੀ ਲੀਡ, ਸਟੰਪ ਤੱਕ ਸਕੋਰ 421/7
RELATED ARTICLES