More
    HomePunjabi Newsਕੌਮਾਂਤਰੀ ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਨਗਰ ’ਚ ਕੀਤਾ...

    ਕੌਮਾਂਤਰੀ ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਨਗਰ ’ਚ ਕੀਤਾ ਯੋਗਾ

    ਦੇਸ਼ ਅਤੇ ਦੁਨੀਆ ਭਰ ’ਚ ਯੋਗਾ ਕਰਨ ਵਾਲਿਆਂ ਨੂੰ ਦਿੱਤੀ ਵਧਾਈ

    ਸ੍ਰੀਨਗਰ/ਬਿਊਰੋ ਨਿਊਜ਼ : ਕੌਮਾਂਤਰੀ ਪੱਧਰ ’ਤੇ ਅੱਜ 10ਵਾਂ ਯੋਗ ਦਿਵਸ ਮਨਾਇਆ ਗਿਆ ਅਤੇ ਦੁਨੀਆ ਭਰ ਵਿਚ ਲੋਕਾਂ ਵੱਲੋਂ ਬੜੇ ਉਤਸ਼ਾਹ ਨਾਲ ਯੋਗਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਨਰਿੰਦਰ ਮੋਦੀ ਨੇ ਵੀ ਸ੍ਰੀਨਗਰ ’ਚ ਯੋਗਾ ਕੀਤਾ ਅਤੇ ਉਨ੍ਹਾਂ ਦੇਸ਼ ਅਤੇ ਦੁਨੀਆ ਦੇ ਹਰ ਕੋਨੇ ਵਿਚ ਯੋਗਾ ਕਰਨ ਵਾਲੇ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਯੋਗ ਦੀ ਯਾਤਰਾ ਲਗਾਤਾਰ ਜਾਰੀ ਹੈ ਅਤੇ ਦੁਨੀਆ ’ਚ ਯੋਗ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।

    ਉਨ੍ਹਾਂ ਕਿਹਾ ਕਿ ਯੋਗ ਕੇਵਲ ਵਿੱਦਿਆ ਹੀ ਨਹੀਂ ਸਗੋਂ ਇਹ ਇਕ ਵਿਗਿਆਨ ਵੀ ਹੈ। ਅੱਜ ਦੇ ਸਮਾਜ ਵਿਚ ਜਾਣਕਾਰੀ ਦੇ ਸਰੋਤਾਂ ਦਾ ਹੜ੍ਹ ਆਇਆ ਹੋਇਆ ਅਤੇ ਅਜਿਹੇ ਸਮੇਂ ’ਚ ਇਕ ਵਿਸ਼ੇ ’ਤੇ ਫੋਕਸ ਕਰਨਾ ਬਹੁਤ ਮੁਸ਼ਕਿਲ ਹੋ ਰਿਹਾ ਹੈ ਅਤੇ ਇਸ ਦਾ ਹੱਲ ਵੀ ਯੋਗ ਵਿਚ ਹੀ ਹੈ। ਧਿਆਨ ਰਹੇ ਕਿ 2014 ’ਚ ਸੰਯੁਕਤ ਰਾਸ਼ਟਰ ਨੇ 21 ਜੂਨ ਦੇ ਦਿਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਐਲਾਨਿਆ ਸੀ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵੀ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਰਾਹੀਂ ਦੇਸ਼ ਵਾਸੀਆਂ ਸਮੇਤ ਵਿਸ਼ਵ ਭਰ ਦੇ ਲੋਕਾਂ ਨੂੰ ਯੋਗ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਯੋਗ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਉਨਤੀ ਦਾ ਮਾਰਗ ਹੈ। ਉਨ੍ਹਾਂ ਅੱਗੇ ਕਿਹਾ ਕਿ ਆਓ ਅਸੀਂ ਸਾਰੇ ਮਿਲ ਕੇ ਆਪਣੇ ਜੀਵਨ ’ਚ ਨਿਯਮਤ ਰੂਪ ਨਾਲ ਯੋਗ ਨੂੰ ਅਪਨਾਉਣ ਦਾ ਸੰਕਲਪ ਕਰੀਏ।

    RELATED ARTICLES

    Most Popular

    Recent Comments