More
    HomePunjabi Newsਅਜ਼ਾਦੀ ਦਿਹਾੜੇ ਮੌਕੇ 1037 ਕਰਮਚਾਰੀਆਂ ਨੂੰ ਭਲਕੇ ਬਹਾਦਰੀ ਤੇ ਸੇਵਾ ਮੈਡਲ ਨਾਲ...

    ਅਜ਼ਾਦੀ ਦਿਹਾੜੇ ਮੌਕੇ 1037 ਕਰਮਚਾਰੀਆਂ ਨੂੰ ਭਲਕੇ ਬਹਾਦਰੀ ਤੇ ਸੇਵਾ ਮੈਡਲ ਨਾਲ ਕੀਤਾ ਜਾਵੇਗਾ ਸਨਮਾਨਿਤ

    ਗ੍ਰਹਿ ਮੰਤਰਾਲੇ ਨੇ ਲਿਸਟ ਜਾਰੀ ਕਰਕੇ ਦਿੱਤੀ ਜਾਣਕਾਰੀ

    ਨਵੀਂ ਦਿੱਲੀ/ਬਿਊਰੋ ਨਿਊਜ਼ : ਆਜ਼ਾਦੀ ਦਿਹਾੜੇ 2024 ਦੇ ਮੌਕੇ ’ਤੇ ਭਲਕੇ ਪੁਲਿਸ, ਫਾਇਰ, ਹੋਮ ਗਾਰਡ, ਸਿਵਲ, ਡਿਫੈਂਸ ਅਤੇ ਸੁਧਾਰਾਤਮਕ ਸੇਵਾਵਾਂ ਦੇ ਕੁੱਲ 1037 ਕਰਮਚਾਰੀਆਂ ਨੂੰ ਬਹਾਦਰੀ ਅਤੇ ਸੇਵਾ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਗ੍ਰਹਿ ਮੰਤਰਾਲੇ ਵੱਲੋਂ ਅੱਜ ਬੁੱਧਵਾਰ ਨੂੰ ਇਕ ਲਿਸਟ ਜਾਰੀ ਕਰਕੇ ਦਿੱਤੀ ਗਈ ਹੈ। ਇਸ ਲਿਸਟ ’ਚ ਮਾਫ਼ੀਆ ਅਤੀਕ ਅਹਿਮਦ ਦੇ ਬੇਟੇ ਅਸਦ ਅਤੇ ਸ਼ੂਟਰ ਗੁਲਾਮ ਦਾ ਐਨਕਾਊਂਟਰ ਕਰਨ ਵਾਲੇ ਪੁਲਿਸ ਕਰਮਚਾਰੀਆਂ ਦਾ ਨਾਂ ਵੀ ਸ਼ਾਮਲ ਹੈ।

    ਸਾਬਕਾ ਸੰਸਦ ਮੈਂਬਰ ਅਤੇ ਗੈਂਗਸਟਰ ਅਤੀਕ ਅਹਿਮਦ ਦੇ ਬੇਟੇ ਅਸਦ ਅਤੇ ਸ਼ੂਟਰ ਮੁਹੰਮਦ ਗੁਲਾਮ ਨੂੰ ਐਨਕਾਊਂਟਰ ਵਿਚ ਮਾਰਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਪ੍ਰੈਜੀਡੈਂਟ ਗੈਲੇਂਟਰੀ ਮੈਡਲ ਦੇਣ ਦਾ ਐਲਾਨ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਅਸਦ ਅਹਿਮਦ ਅਤੇ ਮੁਹੰਮਦ ਗੁਲਾਮ ’ਤੇ ਉਮੇਸ਼ ਪਾਲ ਹੱਤਿਆ ਕਾਂਡ ਮਾਮਲੇ ’ਚ ਪੰਜ ਲੱਖ ਰੁਪਏ ਦਾ ਇਨਾਮ ਸੀ।

    RELATED ARTICLES

    Most Popular

    Recent Comments