More
    HomePunjabi Newsਉਲੰਪਿਕ ਮੈਡਲ ਜੇਤੂ ਮਨੂੰ ਭਾਕਰ ਦਾ ਭਾਰਤ ਪਹੁੰਚਣ ’ਤੇ ਹੋਇਆ ਜ਼ੋਰਦਾਰ ਸਵਾਗਤ

    ਉਲੰਪਿਕ ਮੈਡਲ ਜੇਤੂ ਮਨੂੰ ਭਾਕਰ ਦਾ ਭਾਰਤ ਪਹੁੰਚਣ ’ਤੇ ਹੋਇਆ ਜ਼ੋਰਦਾਰ ਸਵਾਗਤ

    ਇਕ ਉਲੰਪਿਕ ’ਚ ਦੋ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ ਮਨੂੰ

    ਨਵੀਂ ਦਿੱਲੀ/ਬਿਊਰੋ ਨਿਊਜ਼ : ਪੈਰਿਸ ਉਲੰਪਿਕ ’ਚ ਦੋ ਮੈਡਲ ਜਿੱਤਣ ਵਾਲੀ ਮਨੂੰ ਭਾਕਰ ਅੱਜ ਬੁੱਧਵਾਰ ਨੂੰ ਭਾਰਤ ਪਰਤ ਆਈ ਹੈ। ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ’ਤੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਹੈ। ਏਅਰਪੋਰਟ ਤੋਂ ਬਾਹਰ ਆਉਂਦਿਆਂ ਹੀ ਮਾਤਾ-ਪਿਤਾ ਨੇ ਮਨੂੰ ਭਾਕਰ ਨੂੰ ਗਲੇ ਲਗਾਇਆ ਅਤੇ ਉਸਦਾ ਮੱਥਾ ਚੁੰਮਿਆ। ਮਨੂ ਭਾਕਰ ਦੇ ਨਾਲ-ਨਾਲ ਉਨ੍ਹਾਂ ਦੇ ਕੋਚ ਜਸਪਾਲ ਰਾਣਾ ਦਾ ਵੀ ਭਰਵਾਂ ਸਵਾਗਤ ਕੀਤਾ ਗਿਆ। ਮੈਡਲ ਜੇਤੂ ਮਨੂੰ ਨੇ ਕਿਹਾ ਕਿ ਭਾਰਤੀਆਂ ਵੱਲੋਂ ਦਿੱਤੇ ਜਾ ਰਹੇ ਪਿਆਰ ਨੂੰ ਦੇਖ ਕੇ ਮੈਨੂੰ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ।

    ਜ਼ਿਕਰਯੋਗ ਹੈ ਕਿ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੀ ਰਹਿਣ ਵਾਲੀ ਮਨੂੰ ਭਾਕਰ ਨੇ ਵੁਮੈਨ ਇੰਡੀਵਿਜੁਅਲ 10 ਮੀਟਰ ਏਅਰ ਪਿਸਟਲ ਅਤੇ ਮਿਕਸਡ ਈਵੈਂਟ ’ਚ ਸਰਬਜੋਤ ਸਿੰਘ ਨਾਲ ਮਿਲ ਕੇ ਕਾਂਸੀ ਦੇ ਮੈਡਲ ਜਿੱਤੇ ਹਨ। ਮਨੂੰ ਇਕ ਹੀ ਉਲੰਪਿਕ ਵਿਚ ਦੋ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ। ਮਨੂੰ ਪੈਰਿਸ ਉਲੰਪਿਕ ਦੀ ਕਲੋਜਿੰਗ ਸੈਰੇਮਨੀ ’ਚ ਤਿਰੰਗਾ ਲੈ ਕੇ ਭਾਰਤੀ ਦਲ ਦੀ ਅਗਵਾਈ ਕਰਨਗੇ ਅਤੇ ਉਹ ਐਤਵਾਰ ਨੂੰ ਹੋਣ ਵਾਲੀ ਕਲੋਜਿੰਗ ਸੈਰੇਮਨੀ ’ਚ ਹਿੱਸਾ ਲੈਣ ਲਈ ਮਨੂੰ ਵਾਪਸ ਪੈਰਿਸ ਜਾਵੇਗੀ।

    RELATED ARTICLES

    Most Popular

    Recent Comments