Friday, July 5, 2024
HomePunjabi Newsਲੁਧਿਆਣਾ ’ਚ 28 ਮੁਹੱਲਾ ਕਲੀਨਿਕਾਂ ਨੂੰ ਨੋਟਿਸ ਜਾਰੀ; ਫੇਕ ਡਾਟਾ ਐਂਟਰੀ ਦਾ...

ਲੁਧਿਆਣਾ ’ਚ 28 ਮੁਹੱਲਾ ਕਲੀਨਿਕਾਂ ਨੂੰ ਨੋਟਿਸ ਜਾਰੀ; ਫੇਕ ਡਾਟਾ ਐਂਟਰੀ ਦਾ ਸ਼ੱਕ

ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਵਿਚ ਆਮ ਆਦਮੀ ਪਾਰਟੀ ਦੇ ਮੁਹੱਲਾ ਕਲੀਨਿਕਾਂ ਵਿਚ ਆਊਟ ਪੇਸੈਂਟ ਵਿਭਾਗ (ਓਪੀਡੀ) ਦੇ ਅੰਕੜਿਆਂ ਵਿਚ ਗੜਬੜੀ ਮਿਲਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਕਾਰਨ ਕਲੀਨਿਕ ਜਾਂਚ ਦੇ ਘੇਰੇ ਵਿਚ ਹਨ। ਮੀਡੀਆ ਰਿਪੋਰਟਾਂ ਮੁਤਾਬਕ ਪਤਾ ਲੱਗਾ ਹੈ ਕਿ 75 ਮੁਹੱਲਾ ਕਲੀਨਿਕਾਂ ਵਿਚੋਂ 28 ਮੁਹੱਲਾ ਕਲੀਨਿਕਾਂ ਵਿਚ ਮਰੀਜ਼ਾਂ ਦੀ ਸੰਖਿਆ ਕਾਫੀ ਘੱਟ ਹੈ, ਕੁਝ ਮੁਹੱਲਾ ਕਲੀਨਿਕਾਂ ਵਿਚ ਦਸੰਬਰ 2023 ਅਤੇ ਜਨਵਰੀ 2024 ਦੇ ਵਿਚਕਾਰ 40 ਪ੍ਰਤੀਸ਼ਤ ਤੋਂ ਜ਼ਿਆਦਾ ਗਿਰਾਵਟ ਦੇਖੀ ਗਈ ਹੈ। ਪਰ, ਫਿਰ ਵੀ ਇਨ੍ਹਾਂ ਮੁਹੱਲਾ ਕਲੀਨਿਕਾਂ ਦਾ ਐਂਟਰੀ ਡਾਟਾ ਕਾਫੀ ਜ਼ਿਆਦਾ ਹੈ। ਕਈ ਕਲੀਨਿਕਾਂ ਵਿਚ ਮਰੀਜ਼ਾਂ ਦੀ ਸੰਖਿਆ ਕਾਫੀ ਜ਼ਿਆਦਾ ਰਿਪੋਰਟ ਕੀਤੀ ਗਈ ਹੈ। ਇਸ ਕਾਰਨ ਕੁੱਲ 75 ਕਲੀਨਿਕਾਂ ਵਿਚੋਂ 28 ਕਲੀਨਿਕਾਂ ਨੂੰ ਸਿਵਲ ਸਰਜਨ ਨੇ ਨੋਟਿਸ ਜਾਰੀ ਕੀਤਾ ਹੈ।

ਜ਼ਿਕਰਯੋਗ ਹੈ ਕਿ ਸਰਕਾਰ ਮੁਹੱਲਾ ਕਲੀਨਿਕਾਂ ਵਿਚ ਨਿਯੁਕਤ ਡਾਕਟਰਾਂ ਨੂੰ ਪ੍ਰਤੀ ਮਰੀਜ਼ 50 ਰੁਪਏ ਦਿੰਦੀ ਹੈ। ਇਸੇ ਤਰ੍ਹਾਂ ਹੋਰ ਸਟਾਫ ਨੂੰ ਵੀ ਪ੍ਰਤੀ ਮਰੀਜ਼ 12 ਰੁਪਏ ਅਤੇ 10 ਰੁਪਏ ਮਿਲਦੇ ਹਨ ਅਤੇ ਮਹੀਨਾਵਾਰ ਤਨਖਾਹ ਵੱਖਰੇ ਤੌਰ ’ਤੇ ਮਿਲਦੀ ਹੈ। ਇਸ ਨੂੰ ਲੈ ਸ਼ੰਕਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਕਈ ਕਲੀਨਿਕ ਕਮਿਸ਼ਨ ਲੈਣ ਲਈ ਫੇਕ ਡਾਟਾ ਔਨਲਾਈਨ ਕਰ ਰਹੇ ਹਨ।  

RELATED ARTICLES

Most Popular

Recent Comments