Sunday, July 7, 2024
HomePunjabi Newsਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਬਣਨ ਦੀ ਦੌੜ ’ਚੋਂ ਨਿੱਕੀ ਹੇਲੀ ਨੇ...

ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਬਣਨ ਦੀ ਦੌੜ ’ਚੋਂ ਨਿੱਕੀ ਹੇਲੀ ਨੇ ਆਪਣਾ ਨਾਮ ਲਿਆ ਵਾਪਸ

ਡੋਨਾਲਡ ਟਰੰਪ ਨੇ 14 ਰਾਜਾਂ ਵਿਚ ਹੇਲੀ ਨੂੰ ਹਰਾਇਆ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਬਣਨ ਵਾਸਤੇ ਰਿਪਬਲਿਕਨ ਅਤੇ ਡੈਮੋਕਰੇਟਿਕ ਪਾਰਟੀ ਦੀਆਂ ਚੋਣਾਂ ਚੱਲ ਰਹੀਆਂ ਹਨ। ਲੰਘੇ ਕੱਲ੍ਹ ਬੁੱਧਵਾਰ ਨੂੰ 15 ਰਾਜਾਂ ਵਿਚ ਵੋਟਿੰਗ ਹੋਈ ਸੀ। ਇਨ੍ਹਾਂ ਵਿਚ ਡੈਮੋਕਰੇਟਿਕ ਪਾਰਟੀ ਵਲੋਂ ਸਾਰੀਆਂ 15 ਸੀਟਾਂ ’ਤੇ ਜੋਅ ਬਾਈਡਨ ਦੀ ਜਿੱਤ ਹੋਈ ਸੀ। ਇਸੇ ਤਰ੍ਹਾਂ ਰਿਪਬਲਿਕਨ ਪਾਰਟੀ ਵਲੋਂ 14 ਸੀਟਾਂ ’ਤੇ ਡੋਨਾਲਡ ਟਰੰਪ ਜਿੱਤੇ ਸਨ।

ਟਰੰਪ ਨੇ ਭਾਰਤਵੰਸ਼ੀ ਨਿੱਕੀ ਹੇਲੀ ਨੂੰ ਹਰਾਇਆ ਅਤੇ ਹੇਲੀ ਨੇ ਸਿਰਫ 1 ਸੀਟ ’ਤੇ ਜਿੱਤ ਹਾਸਲ ਕੀਤੀ ਸੀ। ਇਸ ਤੋਂ ਬਾਅਦ ਹੁਣ ਨਿੱਕੀ ਹੇਲੀ ਨੇ ਰਾਸ਼ਟਰਪਤੀ ਉਮੀਦਵਾਰ ਦੀ ਦਾਅਵੇਦਾਰੀ ਤੋਂ ਆਪਣਾ ਨਾਮ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਨਿੱਕੀ ਹੇਲੀ ਦੂਜੀ ਭਾਰਤਵੰਸ਼ੀ ਉਮੀਦਵਾਰ ਹੈ, ਜੋ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੀ ਦੌੜ ਵਿਚੋਂ ਬਾਹਰ ਹੋ ਗਈ ਹੈ। ਇਸ ਤੋਂ ਪਹਿਲਾਂ ਰਿਪਬਲਿਕਨ ਪਾਰਟੀ ਦੇ ਵਿਵੇਕ ਰਾਮਾਸਵਾਮੀ ਨੇ ਸ਼ੁਰੂਆਤੀ ਚੋਣਾਂ ਹਾਰਨ ਤੋਂ ਬਾਅਦ ਉਮੀਦਵਾਰੀ ਤੋਂ ਨਾਮ ਵਾਪਸ ਲੈ ਲਿਆ ਸੀ।

RELATED ARTICLES

Most Popular

Recent Comments