Sunday, July 7, 2024
HomePunjabi Newsਬਰਨਾਲੇ ਦਾ ਵਿਦਿਆਰਥੀ ਨਿਖਿਲ ਕੁਮਾਰ ਜਰਮਨ ਭਾਸ਼ਾ ’ਚ ਕਰੇਗਾ ਪੀਐਚਡੀ

ਬਰਨਾਲੇ ਦਾ ਵਿਦਿਆਰਥੀ ਨਿਖਿਲ ਕੁਮਾਰ ਜਰਮਨ ਭਾਸ਼ਾ ’ਚ ਕਰੇਗਾ ਪੀਐਚਡੀ

ਜਰਮਨ ਦੀ ਜੀਨਾ ਯੂਨੀਵਰਸਿਟੀ ਵੱਲੋਂ ਚੁੱਕਿਆ ਜਾਵੇਗਾ ਸਾਰਾ ਖਰਚਾ

ਬਰਨਾਲਾ/ਬਿਊਰੋ ਨਿਊਜ਼ : ਬਰਨਾਲੇ ਦਾ ਵਿਦਿਆਰਥੀ ਨਿਖਿਲ ਕੁਮਾਰ ਹੁਣ ਪੀਐਚਡੀ ਕਰਨ ਲਈ ਜਰਮਨੀ ਜਾਵੇਗਾ। ਉਸ ਦੀ ਚੋਣ ਜਰਮਨੀ ਦੀ ਜੀਨਾ ਯੂਨੀਵਰਸਿਟੀ ’ਚ ਪੀਐਚਡੀ ਦੇ ਲਈ ਹੋਈ ਹੈ। ਨਿਖਿਲ ਕੁਮਾਰ ਦੇ ਖੋਜ ਕਾਰਜ ਦਾ ਸਾਰਾ ਖਰਚਾ ਜਰਮਨ ਯੂਨੀਵਰਸਿਟੀ ਵੱਲੋਂ ਕੀਤਾ ਜਾਵੇਗਾ। ਹੋਣਹਾਰ ਨਿਖਿਲ ਕੁਮਾਰ ਇਸੇ ਸੈਸ਼ਨ ਤੋਂ ਓਟੋ ਸਾਕਟ ਇੰਸਟੀਚਿਊਟ ਫਾਰ ਮੈਟੇਰੀਅਲਜ਼, ਫਰੈਡਰਿਕ ਸ਼ਾਕਲਰ ’ਚ ਪੀਐਚਡੀ ਰਿਸਚਰ ਸਕਾਲਰ ਦੇ ਰੂਪ ’ਚ ਆਪਣਾ ਖੋਜ ਕਾਰਜ ਸ਼ੁਰੂ ਕਰੇਗਾ।

ਉਸ ਦੇ ਖੋਜ ਕਾਰਜ ਦਾ ਵਿਸ਼ਾ ‘ਫੰਕਸ਼ਨਲ ਮੋਟਰਜ਼ ਦਾ ਨਾਨ ਲੀਨੀਅਰ ਆਪਟੀਕਲ ਰਿਸਪਾਂਸ’ ਹੋਵੇਗਾ। ਨਿਖਿਲ ਐਸਡੀ ਕਾਲਜ ਬਰਨਾਲਾ ਦਾ ਵਿਦਿਆਰਥੀ ਹੈ ਅਤੇ ਉਹ ਇਕ ਮੱਧਵਰਗੀ ਪਰਿਵਾਰ ਨਾਲ ਸਬੰਧ ਰੱਖਦਾ ਹੈ। ਨਿਖਿਲ ਦੀ ਇਸ ਪ੍ਰਾਪਤੀ ਤੋਂ ਉਸ ਦਾ ਪੂਰਾ ਪਰਿਵਾਰ ਖੁਸ਼ ਹੈ ਅਤੇ ਉਸ ਦੇ ਪਿਤਾ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡਾ ਪੁੱਤਰ ਜਰਮਨੀ ਜਾ ਕੇ ਪੜ੍ਹਾਈ ਕਰੇਗਾ।

RELATED ARTICLES

Most Popular

Recent Comments