ਹਰ ਸਾਲ 45 ਹਜ਼ਾਰ ਦੇ ਕਰੀਬ ਭਾਰਤੀ ਇਸ ਵੀਜ਼ੇ ’ਤੇ ਜਾਂਦੇ ਹਨ ਅਮਰੀਕਾ
ਵਾਸ਼ਿੰਗਟਨ : ਟੇਸਲਾ ਦੇ ਮਾਲਕ ਅਤੇ ਟਰੰਪ ਪ੍ਰਸ਼ਾਸਨ ਵਿਚ ਉਨ੍ਹਾਂ ਦੇ ਸਹਿਯੋਗੀ ਐਲੋਨ ਮਸਕ ਨੇ ਵਿਦੇਸ਼ੀ ਕਾਮਿਆਂ ਨੂੰ ਮਿਲਣ ਵਾਲੇ ਐਚ 1 ਬੀ ਵੀਜ਼ਾ ’ਤੇ ਇਕ ਵਾਰ ਫਿਰ ਬਿਆਨ ਦਿੱਤਾ ਹੈ। ਮਸਕ ਨੇ ਇਸ ਪੋ੍ਗਰਾਮ ਨੂੰ ਖਤਮ ਜਿਹਾ ਦੱਸਦੇ ਹੋਏ, ਇਸ ਵਿਚ ਵੱਡੇ ਪੈਮਾਨੇ ’ਤੇ ਸੁਧਾਰ ਕਰਨ ਦੀ ਗੱਲ ਕਹੀ ਹੈ। ਮਸਕ ਨੇ ਕਿਹਾ ਕਿ ਇਸ ਪ੍ਰੋਗਰਾਮ ਵਿਚ ਘੱਟੋ ਘੱਟ ਸੈਲਰੀ ਅਤੇ ਮੇਨਟੈਂਸ ਨੂੰ ਵਧਾ ਕੇ ਇਸ ਵਿਚ ਸੁਧਾਰ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਮਸਕ ਨੇ ਪਿਛਲੇ ਹਫਤੇ ਇਸ ਵੀਜ਼ਾ ਦੇ ਸਮਰਥਨ ਵਿਚ ਪੋਸਟ ਕੀਤਾ ਸੀ। ਇਸ ਪੋਸਟ ਵਿਚ ਮਸਕ ਨੇ ਐਚ 1 ਬੀ ਵੀਜ਼ਾ ਦੇ ਲਈ ਯੁੱਧ ਕਰਨ ਤੱਕ ਦੀ ਕਸਮ ਖਾਈ ਸੀ।
ਮਸਕ ਤੋਂ ਇਲਾਵਾ ਡੋਨਾਲਡ ਟਰੰਪ ਪ੍ਰਸ਼ਾਸਨ ਵਿਚ ਸ਼ਾਮਲ ਹੋ ਰਹੇ ਭਾਰਤਵੰਸ਼ੀ ਵਿਵੇਕ ਰਾਮਾਸਵਾਮੀ ਵੀ ਐਚ1ਬੀ ਵੀਜ਼ਾ ਪ੍ਰੋਗਰਾਮ ਦੇ ਸਮਰਥਨ ਵਿਚ ਹਨ। ਉਧਰ ਦੂਜੇ ਪਾਸੇ ਅਮਰੀਕਾ ਦੇ ਨਵ ਨਿਯੁਕਤ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਐਚ1 ਬੀ ਵੀਜ਼ਾ ’ਤੇ ਆਪਣੇ ਰੁਖ ਵਿਚ ਬਦਲਾਅ ਕੀਤਾ ਹੈ। ਮਸਕ ਦੀ ਪੋਸਟ ਤੋਂ ਬਾਅਦ ਟਰੰਪ ਵੀ ਇਸ ਵੀਜ਼ਾ ਦੇ ਸਮਰਥਨ ਵਿਚ ਆ ਗਏ ਹਨ।