More
    HomePunjabi Newsਨਵਜੋਤ ਸਿੰਘ ਸਿੱਧੂ ਦੀ ਫਿਟਨੈਸ ਜਰਨੀ

    ਨਵਜੋਤ ਸਿੰਘ ਸਿੱਧੂ ਦੀ ਫਿਟਨੈਸ ਜਰਨੀ

    ਨਵਜੋਤ ਸਿੱਧੂ ਨੇ 5 ਮਹੀਨਿਆਂ ’ਚ 33 ਕਿੱਲੋ ਭਾਰ ਘਟਾਇਆ

    ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ 5 ਮਹੀਨਿਆਂ ਵਿਚ 33 ਕਿੱਲੋ ਭਾਰ ਘਟਾ ਲਿਆ ਹੈ। ਇਸਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸਾਂਝੀ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਫੈਨਜ਼ ਦੇ ਲਈ ਫਿਟਨੈਸ ਦਾ ਸੰਦੇਸ਼ ਵੀ ਦਿੱਤਾ ਹੈ। ਆਪਣੀ ਫਿਟਨੈਸ ਜਰਨੀ ਦਾ ਖੁਲਾਸਾ ਕਰਦੇ ਹੋਏ ਨਵਜੋਤ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ 5 ਮਹੀਨਿਆਂ ਵਿਚ 33 ਕਿੱਲੋ ਭਾਰ ਘਟਾਇਆ ਹੈ।

    ਅਗਸਤ 2024 ਤੋਂ ਸ਼ੁਰੂ ਹੋਈ ਇਸ ਜਰਨੀ ਵਿਚ ਉਨ੍ਹਾਂ ਨੇ ਸੈਰ ਅਤੇ ਸਖਤ ਡਾਈਟ ਪਲਾਨ ਨੂੰ ਅਪਣਾਇਆ, ਜਿਸ ਨਾਲ ਉਨ੍ਹਾਂ ਨੇ ਇਹ ਹੈਰਾਨ ਕਰਨ ਵਾਲਾ ਟੀਚਾ ਹਾਸਲ ਕੀਤਾ ਹੈ। ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਕੈਂਸਰ ਤੋਂ ਛੁਟਕਾਰਾ ਪਾਉਣ ਲਈ ਉਨ੍ਹਾਂ ਦੀ ਪਤਨੀ ਨੇ ਵੀ ਸਖਤ ਡਾਈਟ ਪਲਾਨ ਹੀ ਅਪਣਾਇਆ ਸੀ। ਉਨ੍ਹਾਂ ਨੇ ਡੱਬਾ ਬੰਦ ਚੀਜ਼ਾਂ ਦੀ ਵਰਤੋਂ ਨਾ ਕਰਨ ਦੀ ਵੀ ਸਲਾਹ ਦਿੱਤੀ ਹੈ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਅੱਜਕੱਲ੍ਹ ਸਿਆਸਤ ਤੋਂ ਥੋੜ੍ਹੀ ਦੂਰੀ ਹੀ ਬਣਾ ਕੇ ਰੱਖੀ ਹੋਈ ਹੈ।  

    RELATED ARTICLES

    Most Popular

    Recent Comments