ਪਾਰਟੀ ਬਦਲਣ ਦੇ ਸਵਾਲ ਨੂੰ ਲੈ ਕੇ ਸਾਬਕਾ ਕਾਂਗਰਸ ਪੰਜਾਬ ਪ੍ਰਧਾਨ ਨਵਜੋਤ ਸਿੱਧੂ ਨੇ ਇੱਕ ਵਾਰੀ ਫਿਰ ਬੜੇ ਸ਼ਾਇਰਾਨਾ ਅੰਦਾਜ਼ ਵਿੱਚ ਜਵਾਬ ਦਿੱਤਾ । ਉਹਨਾਂ ਕਿਹਾ ਕਿ ਸਾਡੇ ਨਾਮ ਦਾ ਧੂਆਂ ਉੱਥੇ ਉਠਦਾ ਹੈ ਜਿੱਥੇ ਸਾਡੇ ਨਾਮ ਦੇ ਨਾਲ ਅੱਗ ਲੱਗ ਜਾਂਦੀ ਹੈ । ਸ਼ਾਇਰਾਨਾ ਅੰਦਾਜ਼ ਰਾਹੀਂ ਉਹਨਾਂ ਨੇ ਉਹਨਾਂ ਤਮਾਮ ਅਟਕਲਾਂ ਨੂੰ ਵਿਰਾਮ ਲਗਾ ਦਿੱਤਾ ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਨਵਜੋਤ ਸਿੱਧੂ ਜਲਦ ਹੀ ਭਾਜਪਾ ਵਿੱਚ ਸ਼ਾਮਿਲ ਹੋ ਸਕਦੇ ਨੇ।
ਪਾਰਟੀ ਬਦਲਣ ਦੀਆਂ ਚਰਚਾਵਾਂ ਤੇ ਨਵਜੋਤ ਸਿੱਧੂ ਦਾ ਸ਼ਾਇਰਾਨਾ ਅੰਦਾਜ਼ ਵਿੱਚ ਜਵਾਬ
RELATED ARTICLES