More
    HomePunjabi Newsਐਨ ਚੰਦਰਬਾਬੂ ਨਾਇਡੂ 12 ਜੂਨ ਨੂੰ ਮੁੱਖ ਮੰਤਰੀ ਅਹੁਦੇ ਦੀ ਚੁੱਕਣਗੇ ਸਹੁੰ

    ਐਨ ਚੰਦਰਬਾਬੂ ਨਾਇਡੂ 12 ਜੂਨ ਨੂੰ ਮੁੱਖ ਮੰਤਰੀ ਅਹੁਦੇ ਦੀ ਚੁੱਕਣਗੇ ਸਹੁੰ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਨਵੀਂ ਕੈਬਨਿਟ ਦੇ ਕਈ ਮੰਤਰੀ ਰਹਿਣਗੇ ਮੌਜੂਦ

    ਅਮਰਾਵਤੀ/ਬਿਊਰੋ ਨਿਊਜ਼ : ਤੇਲਗੂ ਦੇਸਮ ਪਾਰਟੀ ਦੇ ਪ੍ਰਧਾਨ ਐਨ ਚੰਦਰਬਾਬੂ ਨਾਇਡੂ 12 ਜੂਨ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਅਮਰਾਵਤੀ ’ਚ ਹੋਵੇਗਾ ਅਤੇ ਇਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਨਵੀਂ ਕੈਬਨਿਟ ਦੇ ਕਈ ਮੰਤਰੀ ਸ਼ਾਮਿਲ ਹੋਣਗੇ। ਤੇਲਗੂ ਦੇਸਮ ਪਾਰਟੀ ਦੇ ਆਗੂ ਚੰਦਰਬਾਬੂ ਨਾਇਡੂ ਚੌਥੀ ਵਾਰ ਤਾਮਿਲਨਾਡੂ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਹੁੰ ਚੁੱਕ ਸਮਾਗਮ ਵਾਲੇ ਦਿਨ ਚੰਦਰਬਾਬੂ ਨਾਇਡੂ ਅਮਰਾਵਤੀ ਨੂੰ ਤਾਮਿਲਨਾਡੂ ਦੀ ਰਾਜਧਾਨੀ ਬਣਾਉਣ ਸਬੰਧੀ ਐਲਾਨ ਵੀ ਕਰ ਸਕਦੇ ਹਨ। ਕਿਉਂਕਿ ਲੰਘੀ 2 ਜੂਨ ਨੂੰ ਹੈਦਰਾਬਾਦ ਨੂੰ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੀ ਸਾਂਝੀ ਰਾਜਧਾਨੀ ਰੱਖਣ ਵਾਲਾ 10 ਸਾਲ ਦਾ ਕੰਟਰੈਕਟ ਖਤਮ ਹੋ ਗਿਆ। ਜਿਸ ਦੇ ਚਲਦਿਆਂ ਆਂਧਰਾ ਪ੍ਰਦੇਸ਼ ਦੇਸ਼ ਦਾ ਇਕ ਅਜਿਹਾ ਰਾਜ ਹੈ ਜਿਸਦੀ ਇਸ ਸਮੇਂ ਕੋਈ ਰਾਜਧਾਨੀ ਨਹੀਂ ਹੈ।

    ਧਿਆਨ ਰਹੇ ਕਿ 2024 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਟੀਡੀਪੀ ਨੇ 175 ਸੀਟਾਂ ਵਿਚੋਂ 135 ਸੀਟਾਂ ’ਤੇ ਜਿੱਤ ਦਰਜ ਕੀਤੀ ਜਦਕਿ ਪਵਨ ਕਲਿਆਣ ਦੀ ਜਨਸੇਨਾ ਨੂੰ 21, ਭਾਜਪਾ 8 ਸੀਟਾਂ ਮਿਲੀਆਂ ਹਨ ਅਤੇ ਇਨ੍ਹਾਂ ਤਿੰਨੋਂ ਪਾਰਟੀਆਂ ਦਾ ਵਿਧਾਨ ਸਭ ਚੋਣਾਂ ਦੌਰਾਨ ਗੱਠਜੋੜ ਹੈ। ਇਸੇ ਤਰ੍ਹਾਂ ਜਗਨ ਮੋਹਨ ਰੈਡੀ ਦੀ ਪਾਰਟੀ ਨੂੰ 11 ਸੀਟਾਂ ਮਿਲੀਆਂ ਅਤੇ ਕਾਂਗਰਸ ਪਾਰਟੀ ਵਿਧਾਨ ਸਭਾ ਚੋਣਾਂ ਦੌਰਾਨ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ।

    RELATED ARTICLES

    Most Popular

    Recent Comments