More
    HomePunjabi Newsਦਿੱਲੀ ਚੋਣਾਂ ਦੌਰਾਨ ਫੜੀ ਗਈ ਪੰਜਾਬ ਸਰਕਾਰ ਦੀ ਗੱਡੀ ’ਚੋਂ ਮਿਲੇ ਪੈਸੇ...

    ਦਿੱਲੀ ਚੋਣਾਂ ਦੌਰਾਨ ਫੜੀ ਗਈ ਪੰਜਾਬ ਸਰਕਾਰ ਦੀ ਗੱਡੀ ’ਚੋਂ ਮਿਲੇ ਪੈਸੇ ਅਤੇ ਸ਼ਰਾਬ

    ਸੂਬਾ ਸਰਕਾਰ ਨੇ ਗੱਡੀ ਦੀ ਨੰਬਰ ਪਲੇਟ ਨੂੰ ਦੱਸਿਆ ਫਰਜੀ

    ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਦਿੱਲੀ ਪੁਲਿਸ ਵੱਲੋਂ ਪੰਜਾਬ ਸਰਕਾਰ ਦੇ ਸਟੀਕਰ ਵਾਲੀ ਕਾਰ ਜ਼ਬਤ ਕੀਤੀ ਗਈ ਹੈ। ਪੁਲਿਸ ਵੱਲੋਂ ਜਬਤ ਕੀਤੀ ਗਈ ਕਾਰ ਪੀਬੀ 35 ਏਈ 1342 ਵਿਚੋਂ ਆਮ ਆਦਮੀ ਪਾਰਟੀ ਦੇ ਬੈਨਰਾਂ ਸਮੇਤ ਪੈਸੇ ਅਤੇ ਸ਼ਰਾਬ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਜਦਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਆਰੋਪਾਂ ਨੂੰ ਬਿਲਕੁਲ ਗਲਤ ਦੱਸਿਆ ਹੈ ਅਤੇ ਗੱਡੀ ’ਤੇ ਲੱਗੀ ਨੰਬਰ ਪਲੇਟ ਨੂੰ ਫਰਜ਼ੀ ਦੱਸਿਆ ਹੈ।

    ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਦਿੱਲੀ ’ਚ ਫੜੀ ਗਈ ਗੱਡੀ ਮੇਜਰ ਅਨੁਭਵ ਸ਼ਿਵਪੁਰੀ ਦੇ ਨਾਮ ’ਤੇ ਰਜਿਸਟਰਡ ਹੈ। ਜੋ ਤਿੰਨ ਸਾਲ ਪਹਿਲਾਂ ਆਰਮੀ ਡੈਂਟਲ ਕਾਲਜ ਪਠਾਨਕੋਟ ’ਚ ਤਾਇਨਾਤ ਸਨ ਅਤੇ ਉਹ ਖੜਕੀ ਮਹਾਰਾਸ਼ਟਰ ਦੇ ਨਿਵਾਸੀ ਹਨ। ਪੀਬੀ 35 ਏਈ 1342 ਨੰਬਰ ’ਤੇ ਰਜਿਸਟਰਡ ਕਾਰ ਫੋਰਡ ਦੀ ਈਕੋ ਸਪੋਰਟਸ 2018 ਮਾਡਲ ਹੈ ਜਦਕਿ ਦਿੱਲੀ ਪੁਲਿਸ ਵੱਲੋਂ ਫੜੀ ਗਈ ਹੁੰਡਈ ਦੀ ਕਰੇਟਾ ਕਾਰ ਹੈ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਫੜੀ ਗਈ ਕਾਰ ਦਾ ਪੰਜਾਬ ਸਰਕਾਰ ਨਾਲ ਕੋਈ ਸਬੰਧ ਨਹੀਂ।

    RELATED ARTICLES

    Most Popular

    Recent Comments