Tuesday, July 16, 2024
HomePunjabi NewsLiberal Breakingਪੰਜਾਬੀ ਦੀ ਪੈਂਤੀ ਅੱਖਰੀ ਵਿੱਚ ਗਲਤੀਆਂ, ਵਿਭਾਗ ਨੇ ਮੰਗਿਆ ਸਪੱਸ਼ਟੀਕਰਨ

ਪੰਜਾਬੀ ਦੀ ਪੈਂਤੀ ਅੱਖਰੀ ਵਿੱਚ ਗਲਤੀਆਂ, ਵਿਭਾਗ ਨੇ ਮੰਗਿਆ ਸਪੱਸ਼ਟੀਕਰਨ

ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੇ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਪੰਜਾਬੀ ਦੀ ਪੈਂਤੀ ਅਖਰੀ ਵਿੱਚ ਹੋਈਆਂ ਵੱਡੀਆਂ ਗਲਤੀਆਂ ਲਈ ਸਪੱਸ਼ਟੀਕਰਨ ਮੰਗਿਆ ਹੈ। ਵਿਭਾਗ ਨੇ ਪੱਤਰ ਜਾਰੀ ਕਰਦਿਆਂ ਲਿਖਿਆ ਹੈ ਕਿ ਭਾਸ਼ਾ ਵਿਭਾਗ ਪੰਜਾਬ ਨੂੰ ਸੂਚਨਾ ਮਿਲੀ ਹੈ ਕਿ ਜ਼ਿਲ੍ਹਾ ਭਾਸ਼ਾ ਦਫ਼ਤਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਨਾਂ ’ਤੇ ਬੈਗ ਤਿਆਰ ਕੀਤੇ ਗਏ ਹਨ, ਜਿਨ੍ਹਾਂ ’ਤੇ ਪੰਜਾਬੀ ਦੀ ਪੰਤੀ ਅਖਰੀ ਅੱਖਰ ਛਪੀ ਹੋਈ ਹੈ। ਇਸ ਪੈਂਤੀ ਅਖਰੀ ਅੱਖਰ ਵਿੱਚ ਬਹੁਤ ਸਾਰੀਆਂ ਗਲਤੀਆਂ ਦਿਖਾਈਆਂ ਗਈਆਂ ਹਨ।

ਜਿਸ ਦੇ ਸਬੰਧ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਤੋਂ ਪੁੱਛਿਆ ਗਿਆ ਹੈ ਕਿ ਇਹ ਥੈਲੇ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਨਾਂ ਹੇਠ ਕਿਉਂ ਅਤੇ ਕਿਸ ਦੀ ਇਜਾਜ਼ਤ ਨਾਲ ਤਿਆਰ ਕੀਤੇ ਗਏ ਹਨ। ਜੇਕਰ ਉਨ੍ਹਾਂ ਉੱਤੇ ਪੈਂਤੀ ਵਰਣਮਾਲਾ ਛਾਪੀ ਗਈ ਸੀ ਤਾਂ ਇਸ ਨੂੰ ਠੀਕ ਕਰਕੇ ਕਿਉਂ ਨਹੀਂ ਛਾਪਿਆ ਗਿਆ।

RELATED ARTICLES

Most Popular

Recent Comments