Sunday, July 7, 2024
HomePunjabi Newsਮੀਤ ਹੇਅਰ ਨੇ ਪੰਜਾਬ ਵਜ਼ਾਰਤ ਤੋਂ ਦਿੱਤਾ ਅਸਤੀਫਾ

ਮੀਤ ਹੇਅਰ ਨੇ ਪੰਜਾਬ ਵਜ਼ਾਰਤ ਤੋਂ ਦਿੱਤਾ ਅਸਤੀਫਾ

ਲੋਕ ਸਭਾ ਦੇ ਮੈਂਬਰ ਬਣ ਗਏ ਹਨ ਗੁਰਮੀਤ ਸਿੰਘ ਮੀਤ ਹੇਅਰ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਵਿਚ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਧਿਆਨ ਰਹੇ ਕਿ ਮੀਤ ਹੇਅਰ ਨੂੰ ਆਮ ਆਦਮੀ ਪਾਰਟੀ ਨੇ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜਾਈ ਸੀ ਅਤੇ ਮੀਤ ਹੇਅਰ ਨੇ ਇਹ ਚੋਣ ਜਿੱਤ ਲਈ ਸੀ। ਉਨ੍ਹਾਂ ਨੇ ਲੋਕ ਸਭਾ ਦੇ ਮੈਂਬਰ ਵਜੋਂ ਪਿਛਲੇ ਦਿਨੀਂ ਸਹੁੰ ਵੀ ਚੁੱਕ ਲਈ ਸੀ।

ਇਸਦੇ ਚੱਲਦਿਆਂ ਮੀਤ ਹੇਅਰ ਨੇ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਵਿਚ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਮੀਤ ਹੇਅਰ ਨੇ ਵਿਧਾਇਕ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਸੀ। ਹੁਣ ਮੀਤ ਹੇਅਰ ਦੀ ਜਗ੍ਹਾ ਆਮ ਆਦਮੀ ਪਾਰਟੀ ਦੇ ਕਿਹੜੇ ਵਿਧਾਇਕ ਨੂੰ ਮੰਤਰੀ ਦੀ ਕੁਰਸੀ ਮਿਲਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ। 

RELATED ARTICLES

Most Popular

Recent Comments