ਦੇਸ਼ ਭਰ ਦੇ ਹਵਾਈ ਅੱਡਿਆਂ ’ਤੇ ਯਾਤਰੀਆਂ ਲੱਗੀਆਂ ਲੰਬੀਆਂ ਲਾਈਨਾਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਇੰਡੀਗੋ ਏਅਰਲਾਈਨਜ਼ ਦਾ ਨੈਟਵਰਕ ਸਲੋਅ ਹੋਣ ਕਾਰਨ ਬੁਕਿੰਗ ਸਿਸਟਮ ਅਤੇ ਵੈਬਸਾਈਟ ’ਤੇ ਅਸਰ ਦੇਖਣ ਨੂੰ ਮਿਲਿਆ। ਜਿਸ ਦੇ ਚਲਦਿਆਂ ਹਵਾਈ ਅੱਡਿਆਂ ’ਤੇ ਫਲਾਈਟਾਂ ਦੀ ਉਡਾਣ ਅਤੇ ਗਰਾਊਂਡ ਸਰਵਿਸ ਪ੍ਰਭਾਵਿਤ ਹੋਈ। ਚੈਕ ਇਨ ਪ੍ਰੋਸੈਸ ਵੀ ਹੌਲੀ ਹੋ ਗਈ, ਜਿਸ ਕਾਰਨ ਹਵਾਈ ਅੱਡਿਆਂ ’ਤੇ ਲੰਬੀਆਂ ਲਾਈਨਾਂ ਲੱਗ ਗਈਆਂ। ਏਅਰਲਾਈਨ ਨੇ ਸ਼ੋਸ਼ਲ ਮੀਡੀਆ ਪਲੇਟ ਫਾਰਮ ਐਕਸ ’ਤੇ ਪੋਸਟ ਰਾਹੀਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਇੰਡੀਗੋ ਏਅਰਲਾਈਨਜ਼ ਨੇ ਦੱਸਿਆ ਕਿ ਸਾਡੀਆਂ ਟੀਮਾਂ ਇਸ ਮਾਮਲੇ ਨੂੰ ਹੱਲ ਕਰਨ ਵਿਚ ਲੱਗੀਆਂ ਹੋਈਆਂ ਹਨ ਅਤੇ ਇਸ ਮਾਮਲੇ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ।
ਇੰਡੀਗੋ ਏਅਰਲਾਈਨਜ਼ ਦੇ ਬੁਕਿੰਗ ਸਿਸਟਮ ’ਚ ਆਈ ਖਰਾਬੀ
RELATED ARTICLES