Wednesday, July 3, 2024
HomePunjabi Newsਜਲੰਧਰ ’ਚ ਇਕੋ ਹੀ ਸਟੇਜ ’ਤੇ ਨਜ਼ਰ ਆਏ ਲੋਕ ਸਭਾ ਉਮੀਦਵਾਰ ਅਤੇ...

ਜਲੰਧਰ ’ਚ ਇਕੋ ਹੀ ਸਟੇਜ ’ਤੇ ਨਜ਼ਰ ਆਏ ਲੋਕ ਸਭਾ ਉਮੀਦਵਾਰ ਅਤੇ ਹੋਰ ਸਿਆਸੀ ਆਗੂ

ਦੇਵੀ ਤਲਾਬ ਮੰਦਿਰ ਪਹੁੰਚੇ ਰਿੰਕੂ, ਚੰਨੀ, ਟੀਨੂ ਅਤੇ ਕੈਬਨਿਟ ਮੰਤਰੀ ਬਲਕਾਰ ਸਿੰਘ

ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੀ ਜਲੰਧਰ ਲੋਕ ਸਭਾ ਸੀਟ ਸਭ ਤੋਂ ਵੱਧ ਚਰਚਾ ਵਾਲੀ ਸੀਟ ਬਣ ਗਈ ਹੈ। ਇਥੋਂ ਕਾਂਗਰਸ ਪਾਰਟੀ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਭਾਜਪਾ ਵੱਲੋਂ ਸੁਸ਼ੀਲ ਕੁਮਾਰ ਰਿੰਕੂ, ਆਮ ਆਦਮੀ ਪਾਰਟੀ ਵੱਲੋਂ ਪਵਨ ਕੁਮਾਰ ਟੀਨੂ ਅਤੇ ਬਸਪਾ ਵੱਲੋਂ ਬਲਵਿੰਦਰ ਕੁਮਾਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਜਦਕਿ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਫਿਲਹਾਲ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਇਸੇ ਦਰਮਿਆਨ ਸ਼ੋਸ਼ਲ ਮੀਡੀਆ ’ਤੇ ਕੁੱਝ ਫੋਟੋਆਂ ਦੇਖਣ ਨੂੰ ਮਿਲੀਆਂ, ਜਿਸ ’ਚ ਸਾਰੀਆਂ ਪਾਰਟੀਆਂ ਦੇ ਆਗੂ ਇਕ ਹੀ ਮੰਚ ’ਤੇ ਨਜ਼ਰ ਆ ਰਹੇ ਹਨ।

ਧਿਆਨ ਰਹੇ ਸ੍ਰੀ ਰਾਮਨੌਮੀ ਮੌਕੇ ਜਲੰਧਰ ਦੇ ਸ੍ਰੀ ਦੇਵੀ ਤਲਾਬ ਮੰਦਿਰ ’ਚ ਇਕ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ’ਚ ਸਾਰੇ ਰਾਜਨੀਤਿਕ ਦਲਾਂ ਦੇ ਆਗੂ ਸ਼ਾਮਲ ਹੋਏ। ਇਸੇ ਦੌਰਾਨ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ, ਵਿਧਾਇਕ ਸ਼ੀਤਲ ਅੰਗੁਰਾਲ, ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ, ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ, ਕੈਬਨਿਟ ਮੰਤਰੀ ਬਲਕਾਰ ਸਿੰਘ, ਵਿਧਾਇਕ ਰਮਨ ਅਰੋੜਾ ਅਤੇ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਇਕੋ ਮੰਚ ’ਤੇ ਬੈਠੇ ਨਜ਼ਰ ਆਏ। ਪ੍ਰੋਗਰਾਮ ਤੋਂ ਬਾਅਦ ਇਹ ਸਾਰੇ ਆਗੂ ਇਕ ਦੂਜੇ ਨੂੰ ਗਲੇ ਮਿਲਦੇ ਹੋਏ ਵੀ ਨਜ਼ਰ ਆਏ।

RELATED ARTICLES

Most Popular

Recent Comments