More
    HomePunjabi Newsਲੋਕ ਸਭਾ ਉਮੀਦਵਾਰ ਡਾ. ਬਲਬੀਰ ਸਿੰਘ ਦੇ ਹੱਕ ’ਚ ਮੁੱਖ ਮੰਤਰੀ ਭਗਵੰਤ...

    ਲੋਕ ਸਭਾ ਉਮੀਦਵਾਰ ਡਾ. ਬਲਬੀਰ ਸਿੰਘ ਦੇ ਹੱਕ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ’ਚ ਕੀਤਾ ਰੋਡ ਸ਼ੋਅ

    ਕਿਹਾ : ਪੰਜਾਬ ’ਚ ਕਮਲ ਨਹੀਂ ਖਿੜਨਾ ਕਿਉਂਕਿ ਚਿੱਕੜ ਸਾਫ਼ ਕਰੇਗਾ ਝਾੜੂ

    ਪਟਿਆਲਾ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਡਾ. ਬਲਬੀਰ ਸਿੰਘ ਦੇ ਹੱਕ ਵਿਚ ਰੋਡ ਸ਼ੋਅ ਕੀਤਾ ਗਿਆ। ਇਸ ਮੌਕੇ ਸੀਐਮ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੇ ਸਿਰ ’ਤੇ ਹੀ ਪੰਜਾਬ ਲਈ ਰਾਜਪਾਲ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਮੈਂ ਸਭ ਨਾਲ ਇਕੱਲਾ ਹੀ ਲੜ ਰਿਹਾ ਹਾਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਜੁਝਾਰੂ ਵਰਕਰਾਂ ਦੇ ਇਨਕਲਾਬੀ ਨਾਅਰੇ ਮਹਿਲਾਂ ਦੀਆਂ ਕੰਧਾਂ ਹਿਲਾ ਦੇਣਗੇ।

    ਮੁੱਖ ਮੰਤਰੀ ਭਗਵੰਤ ਮਾਨ ਦਾ ਰੋਡ ਸ਼ੋਅ ਦੌਰਾਨ ਕਿਹਾ ਪੰਜਾਬ ’ਚ ਕਮਲ ਨਹੀਂ ਖਿੜਨਾ ਕਿਉਂਕਿ ਚਿੱਕੜ ਨੂੰੂ ਸਾਫ਼ ਕਰਨ ਲਈ ‘ਝਾੜੂ’ ਹੈ। ਮੁੱਖ ਮੰਤਰੀ ਨੇ ਲੋਕਾਂ ਨੂੰ 13 ਸੀਟਾਂ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਸੀਂ ‘ਆਪ’ ਨੂੰ ਸਾਰੀਆਂ ਸੀਟਾਂ ਜਿਤਾਉਂਦੇ ਹੋ ਤਾਂ ਕੇਂਦਰ ਫਿਰ ਪੰਜਾਬ ਦਾ ਪੈਸਾ ਰੋਕਣ ਬਾਰੇ ਸੋਚ ਵੀ ਨਹੀਂ ਸਕੇਗੀ। ਜਿਸ ਤੋਂ ਬਾਅਦ ਫਿਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਕੰਮਾਂ ਵਿੱਚ ਹੋਰ ਤੇਜੀ ਲਿਆਂਦੀ ਜਾਵੇਗੀ। ਮੁੱਖ ਮੰਤਰੀ ਮਾਨ ਨੇ ਵਿਅੰਗ ਕਸਦਿਆਂ ਕਿਹਾ ਕਿ ਲੋਕਮਾਰੂ ਨੀਤੀ ਕਾਰਨ ਜਲਦੀ ਹੀ ਮਹਿਲਾਂ ਵਿੱਚ ਕਾਂ ਬੋਲਣ ਲੱਗ ਜਾਣਗੇ। ਹਾਲੇ ਕਿਸਾਨ ਤੂੜੀ ਕਰਨ ਵਿੱਚ ਰੁੱਝੇ ਹੋਏ ਹਨ ਅਤੇ ਵੇਹਲੇ ਹੁੰਦਿਆਂ ਹੀ ਸਾਡੇ ਪੰਜਾਬੀ ਭਰਾ ਵਿਰੋਧੀਆਂ ਦੀ ਤੂੜੀ ਕਰਨਗੇ।

    RELATED ARTICLES

    Most Popular

    Recent Comments