More
    HomePunjabi Newsਸੁਪਰੀਮ ਕੋਰਟ ਤੇ ਹਾਈ ਕੋਰਟਾਂ ਦੇ 21 ਸੇਵਾਮੁਕਤ ਜੱਜਾਂ ਦਾ ਚੀਫ ਜਸਟਿਸ...

    ਸੁਪਰੀਮ ਕੋਰਟ ਤੇ ਹਾਈ ਕੋਰਟਾਂ ਦੇ 21 ਸੇਵਾਮੁਕਤ ਜੱਜਾਂ ਦਾ ਚੀਫ ਜਸਟਿਸ ਨੂੰ ਪੱਤਰ

    ਨਿਆਂਪਾਲਿਕਾ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ’ਤੇ ਚਿੰਤਾ ਪ੍ਰਗਟਾਈ

    ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਅਤੇ ਹਾਈਕੋਰਟਾਂ ਦੇ 21 ਸੇਵਾਮੁਕਤ ਜੱਜਾਂ ਨੇ ਮਾਨਯੋਗ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਨੂੰ ਚਿੱਠੀ ਲਿਖੀ ਹੈ। ਜਿਸ ਵਿਚ ਉਨ੍ਹਾਂ ਦੱਸਿਆ ਹੈ ਕਿ ਕੁਝ ਵਿਅਕਤੀ ਸੋਚੇ ਸਮਝੇ ਢੰਗ ਨਾਲ ਦਬਾਅ ਬਣਾ ਕੇ, ਗਲਤ ਸੂਚਨਾਵਾਂ ਅਤੇ ਜਨਤਕ ਰੂਪ ’ਚ ਅਪਮਾਨਿਤ ਕਰਕੇ ਨਿਆਂ ਪਾਲਿਕਾ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਹ ਵਿਅਕਤੀ ਰਾਜਨੀਤਕ ਹਿੱਤਾਂ ਅਤੇ ਵਿਅਕਤੀਗਤ ਲਾਭਾਂ ਦੇ ਲਈ ਨਿਆਂ ਪ੍ਰਣਾਲੀ ਵਿਚ ਜਨਤਾ ਦੇ ਵਿਸ਼ਵਾਸ ਨੂੰ ਘੱਟ ਕਰ ਰਹੇ ਹਨ।

    ਚਿੱਠੀ ਲਿਖਣ ਵਾਲੇ 21 ਜੱਜਾਂ ਵਿਚੋਂ 4 ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਹਨ। ਜਦੋਂ ਕਿ ਬਾਕੀ 17 ਸੂਬਿਆਂ ਦੇ ਹਾਈਕੋਰਟਾਂ ਦੇ ਚੀਫ ਜਸਟਿਸ ਜਾਂ ਹੋਰ ਜੱਜ ਹਨ। ਲੰਘੇ ਕੱਲ੍ਹ 14 ਅਪ੍ਰੈਲ ਨੂੰ ਚੀਫ ਜਸਟਿਸ ਨੂੰ ਭੇਜੇ ਗਏ ਓਪਨ ਲੈਟਰ ਵਿਚ ਜੱਜਾਂ ਨੇ ਉਨ੍ਹਾਂ ਘਟਨਾਵਾਂ ਦੇ ਬਾਰੇ ਵਿਚ ਨਹੀਂ ਦੱਸਿਆ ਹੈ, ਜਿਸਦੇ ਕਾਰਨ ਉਨ੍ਹਾਂ ਨੂੰ ਇਹ ਚਿੱਠੀ ਲਿਖਣੀ ਪਈ ਹੈ।  

    RELATED ARTICLES

    Most Popular

    Recent Comments