Sunday, July 7, 2024
HomePunjabi NewsLiberal Breakingਚੰਡੀਗੜ੍ਹ ਵਿੱਚ ਟਾਈ-ਕਾਨ ਸਟਾਰਟ ਅਪ ਦੀ ਸ਼ੁਰੂਆਤ, ਮੁੱਖ ਮੰਤਰੀ ਮਾਨ ਨੇ ਕੀਤੀ...

ਚੰਡੀਗੜ੍ਹ ਵਿੱਚ ਟਾਈ-ਕਾਨ ਸਟਾਰਟ ਅਪ ਦੀ ਸ਼ੁਰੂਆਤ, ਮੁੱਖ ਮੰਤਰੀ ਮਾਨ ਨੇ ਕੀਤੀ ਸ਼ਿਰਕਤ

ਚੰਡੀਗੜ੍ਹ ਵਿੱਚ ਟਾਈ-ਕਾਨ ਸਟਾਰਟ ਅਪ ਦੀ ਸ਼ੁਰੂਆਤ ਹੋਈ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਕੁਝ ਦਫਤਰ ਸਵੇਰੇ 8 ਵਜੇ ਕੁਝ 9 ਵਜੇ ਤੇ ਕੁਝ 10 ਵਜੇ ਲੱਗਿਆ ਕਰਨਗੇ ਜਿਸ ਕਰਕੇ ਦਫਤਰਾਂ ਦੇ ਵਿੱਚ ਬਿਜਲੀ ਦੀ ਬਚਤ ਹੋਵੇਗੀ ਤੇ ਸੜਕਾਂ ਤੇ ਟਰੈਫਿਕ ਵੀ ਘੱਟ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਨੂੰ ਵਧੀਆ ਆਈਡੀਆ ਦੇ ਨਾਲ ਆਉਣ ਦੇ ਲਈ ਪ੍ਰੋਤਸਾਹਿਤ ਕੀਤਾ।

ਮੁੱਖ ਮੰਤਰੀ ਮਾਨ ਨੇ ਪੰਜਾਬੀਆਂ ਦੀ ਸਿਫਤ ਕਰਦਿਆਂ ਹੋਇਆਂ ਕਿਹਾ ਕਿ ਪੰਜਾਬੀ ਹਮੇਸ਼ਾ ਨਵੇਂ ਆਈਡੀਆ ਨੂੰ ਅਡੋਪਟ ਕਰਨ ਵਾਲੇ ਹਨ ਤੇ ਪੰਜਾਬ ਨੂੰ ਲੀਡ ਕਰਾਉਣ ਵਿੱਚ ਪੰਜਾਬੀਆਂ ਦਾ ਵੱਡਾ ਯੋਗਦਾਨ ਹੈ ਸਾਡੇ ਗੁਰੂਆਂ ਨੇ ਕੁਰਬਾਨੀਆਂ ਦੇ ਕੇ ਸਾਨੂੰ ਇਸ ਮੁਕਾਮ ਤੇ ਪਹੁੰਚਾਇਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹਨਾਂ ਨੇ ਇਨਵੈਸਟ ਪੰਜਾਬ ਨੂੰ ਡਿਵੈਲਪ ਕੀਤਾ ਹੈ । ਉਹ ਖੁਦ ਚੇੱਨਈ, ਬੰਗਲੌਰ, ਦਿੱਲੀ ਮੁੰਬਈ ਗਏ ਤੇ ਉੱਥੇ ਦੇ ਟੋਪ ਦੇ ਬਿਜਨਸਮੈਨ ਦੇ ਨਾਲ ਮੁਲਾਕਾਤਾਂ ਕੀਤੀਆਂ।

ਉਹਨਾਂ ਨੇ ਕਿਹਾ ਕਿ ਇਸ ਦੇ ਕਰਕੇ ਹੀ ਵੱਡੇ ਇਨਵੈਸਟਰ ਹੁਣ ਪੰਜਾਬ ਦਾ ਰੁੱਖ ਕਰ ਰਹੇ ਹਨ ਟਾਟਾ ਸਟੀਲ ਦਾ ਦੇਸ਼ ਦਾ ਦੂਜਾ ਸਭ ਤੋਂ ਵੱਡਾ ਪਲਾਂਟ ਲੁਧਿਆਣਾ ਵਿੱਚ ਲੱਗ ਰਿਹਾ ਹੈ। ਇਨਾ ਹੀ ਨਹੀਂ ਉਹਨਾਂ ਕਿਹਾ ਕਿ ਜਰਮਨੀ ਅਤੇ ਹੋਰ ਵਿਦੇਸ਼ੀ ਇਨਵੈਸਟਰ ਵੀ ਪੰਜਾਬ ਦੇ ਵਿੱਚ ਇਨਵੈਸਟ ਕਰ ਰਹੇ ਹਨ ਜਿਸ ਦੇ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਪੰਜਾਬ ਦੀ ਆਰਥਿਕ ਸਥਿਤੀ ਬਿਹਤਰ ਹੋਵੇਗੀ।

RELATED ARTICLES

Most Popular

Recent Comments