ਸੋਮਵਾਰ ਸਵੇਰੇ ਅਯੁੱਧਿਆ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਧੁੰਦ ਛਾਈ ਹੋਈ ਸੀ ਅਤੇ ਅੱਜ ‘ਠੰਡੇ ਦਿਨ’ ਵਾਲੇ ਹਾਲਾਤ ਬਣੇ ਰਹਿਣ ਦੀ ਉਮੀਦ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਕਿਹਾ ਕਿ ਧੁੰਦ ਕਾਰਨ ਸਵੇਰੇ 9 ਵਜੇ ਤੱਕ ਵਿਜ਼ੀਬਿਲਟੀ ਘਟ ਕੇ 1000 ਮੀਟਰ ਰਹਿ ਗਈ। ਮੌਸਮ ਵਿਭਾਗ ਮੁਤਾਬਕ ਅਯੁੱਧਿਆ ‘ਚ ਸੋਮਵਾਰ ਨੂੰ ‘ਕੋਲਡ ਡੇ’ ਰਹਿਣ ਦੀ ਸੰਭਾਵਨਾ ਹੈ ਅਤੇ ਵੱਧ ਤੋਂ ਵੱਧ ਤਾਪਮਾਨ 15 ਤੋਂ 17 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿ ਸਕਦਾ ਹੈ। ਅਯੁੱਧਿਆ ‘ਚ ਨਵੇਂ ਬਣੇ ਰਾਮ ਮੰਦਰ ‘ਚ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਦੁਪਹਿਰ 12.20 ਵਜੇ ਸ਼ੁਰੂ ਹੋਵੇਗਾ ਅਤੇ ਦੁਪਹਿਰ 1 ਵਜੇ ਤੱਕ ਸਮਾਪਤ ਹੋਣ ਦੀ ਉਮੀਦ ਹੈ।
ਜਾਣੋ ਅੱਜ ਅਯੁੱਧਿਆ ਵਿੱਚ ਕਿਵੇਂ ਦਾ ਰਹੇਗਾ ਮੌਸਮ, ਮੌਸਮ ਵਿਭਾਗ ਵੱਲੋਂ ਕੀਤੀ ਠੰਡੇ ਦਿਨ ਦੀ ਉਮੀਦ
RELATED ARTICLES