More
    HomePunjabi Newsਹਰਮਨਪ੍ਰੀਤ ਸਿੰਘ, ਮਨੂ ਤੇ ਗੁਕੇਸ਼ ਸਣੇ ਚਾਰ ਨੂੰ ਖੇਡ ਰਤਨ ਪੁਰਸਕਾਰ

    ਹਰਮਨਪ੍ਰੀਤ ਸਿੰਘ, ਮਨੂ ਤੇ ਗੁਕੇਸ਼ ਸਣੇ ਚਾਰ ਨੂੰ ਖੇਡ ਰਤਨ ਪੁਰਸਕਾਰ

    ਜਰਮਨਜੀਤ ਸਿੰਘ ਅਤੇ ਸੁਖਜੀਤ ਸਿੰਘ ਨੂੰ ਮਿਲਿਆ ਅਰਜੁਨ ਪੁਰਸਕਾਰ

    ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਵਿਖੇ ਖੇਡ ਪੁਰਸਕਾਰ ਵੰਡੇ ਹਨ। ਇਸਦੇ ਚੱਲਦਿਆਂ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਦੋ ਓਲੰਪਿਕ ਤਗਮੇ ਜਿੱਤਣ ਵਾਲੀ ਨਿਸ਼ਾਨੇਬਾਜ਼ ਮਨੂ ਭਾਕਰ ਤੇ ਸ਼ਤਰੰਜ ਵਿਸ਼ਵ ਚੈਂਪੀਅਨ ਡੀ. ਗੁਕੇਸ਼ ਨੂੰ ਮੇਜਰ ਧਿਆਨਚੰਦ ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਪੈਰਾ ਉਲੰਪਿਕ ਸੋਨ ਤਗ਼ਮਾ ਜੇਤੂ ਉੱਚੀ ਛਾਲ ਦੇ ਖਿਡਾਰੀ ਪ੍ਰਵੀਨ ਕੁਮਾਰ ਨੂੰ ਵੀ ਦੇਸ਼ ਦਾ ਸਭ ਤੋਂ ਉੱਚਾ ਖੇਡ ਰਤਨ ਸਨਮਾਨ ਦਿੱਤਾ ਗਿਆ।

    ਇਸ ਵਾਰ 32 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਵੀ ਦਿੱਤੇ ਗਏ ਜਿਨ੍ਹਾਂ ’ਚੋਂ 17 ਪੈਰਾ ਅਥਲੀਟ ਹਨ। ਅਰਜੁਨ ਪੁਰਸਕਾਰ ਹਾਸਲ ਕਰਨ ਵਾਲਿਆਂ ਵਿੱਚ ਪੁਰਸ਼ ਹਾਕੀ ਟੀਮ ਦੇ ਮੈਂਬਰ ਜਰਮਨਜੀਤ ਸਿੰਘ, ਸੁਖਜੀਤ ਸਿੰਘ, ਸੰਜੇ ਤੇ ਅਭਿਸ਼ੇਕ ਤੋਂ ਇਲਾਵਾ ਨਿਸ਼ਾਨੇਬਾਜ਼ ਸਰਬਜੋਤ ਸਿੰਘ, ਨਿਸ਼ਾਨੇਬਾਜ਼ ਸਵਪਨਿਲ ਕੁਸਾਲੇ ਤੇ ਪਹਿਲਵਾਨ ਅਮਨ ਸਹਿਰਾਵਤ ਸ਼ਾਮਲ ਹਨ।  

    RELATED ARTICLES

    Most Popular

    Recent Comments