More
    HomePunjabi Newsਪਾਕਿ ਦੇ ਸਾਬਕਾ ਮੰਤਰੀ ਫਵਾਦ ਚੌਧਰੀ ਦੇ ਟਵੀਟ ਦਾ ਕੇਜਰੀਵਾਲ ਨੇ ਦਿੱਤਾ...

    ਪਾਕਿ ਦੇ ਸਾਬਕਾ ਮੰਤਰੀ ਫਵਾਦ ਚੌਧਰੀ ਦੇ ਟਵੀਟ ਦਾ ਕੇਜਰੀਵਾਲ ਨੇ ਦਿੱਤਾ ਮੋੜਵਾਂ ਜਵਾਬ

    ਕਿਹਾ : ਸਾਡੇ ਦੇਸ਼ ਦੀ ਚਿੰਤਾ ਛੱਡ, ਆਪਣੇ ਦੇਸ਼ ਨੂੰ ਸੰਭਾਲੋ

    ਨਵੀਂ ਦਿੱਲੀ/ਬਿਊਰੋ ਨਿਊਜ਼ : ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸ਼ਨੀਵਾਰ ਨੂੰ ਸਵੇਰੇ ਆਪਣੇ ਪਰਿਵਾਰ ਦੇ ਨਾਲ ਦਿੱਲੀ ’ਚ ਵੋਟ ਪਾਈ। ਇਸ ਦੀ ਤਸਵੀਰ ਉਨ੍ਹਾਂ ਵੱਲੋਂ ਮੀਡੀਆ ’ਤੇ ਪੋਸਟ ਕੀਤੀ ਗਈ। ਕੇਜਰੀਵਾਲ ਦੀ ਤਸਵੀਰ ਨੂੰ ਫਿਰ ਤੋਂ ਪੋਸਟ ਕਰਦੇ ਹੋਏ ਪਾਕਿਸਤਾਨ ਦੇ ਸਾਬਕਾ ਮੰਤਰੀ ਫਵਾਦ ਚੌਧਰੀ ਨੇ ਲਿਖਿਆ ਕਿ ਮੈਂ ਕਾਮਨਾ ਕਰਦਾ ਹਾਂ ਕਿ ਸ਼ਾਂਤੀ ਅਤੇ ਸਦਭਾਵਨਾ ਦੀ ਜਿੱਤ ਹੋਵੇਗੀ।

    ਕੇਜਰੀਵਾਲ ਨੇ ਫਵਾਦ ਚੌਧਰੀ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਚੌਧਰੀ ਸਾਹਬ ਮੈਂ ਅਤੇ ਮੇਰੇ ਦੇਸ਼ ਦੇ ਲੋਕ ਆਪਣੇ ਮਸਲਿਆਂ ਨੂੰ ਸੰਭਾਲਣ ਦੇ ਸਮਰੱਥ ਹਨ। ਤੁਹਾਡੇ ਟਵੀਟ ਦੀ ਜ਼ਰੂਰਤ ਨਹੀਂ। ਇਸ ਵਕਤ ਪਾਕਿਸਤਾਨ ਦੇ ਹਾਲਾਤ ਬਹੁਤ ਖਰਾਬ ਹਨ ਤੁਸੀਂ ਆਪਣੇ ਦੇਸ਼ ਨੂੰ ਸੰਭਾਲੋ। ਭਾਰਤ ’ਚ ਹੋ ਰਹੀਆਂ ਚੋਣਾਂ ਸਾਡਾ ਆਪਸੀ ਮਾਮਲਾ ਹੈ ਅਤੇ ਅੱਤਵਾਦ ਦਾ ਸਭ ਤੋਂ ਵੱਡੇ ਗੜ੍ਹ ਦੀ ਦਖਲਅੰਦਾਜ਼ੀ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ।

    RELATED ARTICLES

    Most Popular

    Recent Comments