More
    HomePunjabi Newsਕੈਲਾਸ਼ ਮਾਨਸਰੋਵਰ ਯਾਤਰਾ 5 ਸਾਲਾਂ ਬਾਅਦ ਫਿਰ ਹੋਵੇਗੀ ਸ਼ੁਰੂ

    ਕੈਲਾਸ਼ ਮਾਨਸਰੋਵਰ ਯਾਤਰਾ 5 ਸਾਲਾਂ ਬਾਅਦ ਫਿਰ ਹੋਵੇਗੀ ਸ਼ੁਰੂ

    ਭਾਰਤ ਤੇ ਚੀਨ ਵਿਚਾਲੇ ਸਿੱਧੀ ਫਲਾਈਟ ਵੀ ਸ਼ੁਰੂ ਹੋਵੇਗੀ

    ਨਵੀਂ ਦਿੱਲੀ/ਬਿਊਰੋ ਨਿਊਜ਼ : ਇਸ ਸਾਲ ਗਰਮੀ ਦੇ ਮੌਸਮ ਤੋਂ ਕੈਲਾਸ਼ ਮਾਨਸਰੋਵਰ ਯਾਤਰਾ ਫਿਰ ਤੋਂ ਸ਼ੁਰੂ ਹੋ ਜਾਵੇਗੀ। ਇਸਦੇ ਨਾਲ ਹੀ ਭਾਰਤ ਤੇ ਚੀਨ ਵਿਚਾਲੇ ਸਿੱਧੀ ਫਲਾਈਟ ਸਰਵਿਸ ਵੀ ਸ਼ੁਰੂ ਹੋਵੇਗੀ, ਹਾਲਾਂਕਿ ਇਸ ਸਬੰਧੀ ਕੋਈ ਤਰੀਕ ਨਿਸ਼ਚਿਤ ਨਹੀਂ ਹੋਈ ਹੈ। ਕੈਲਾਸ਼ ਮਾਨਸਰੋਵਰ ਯਾਤਰਾ ਸਬੰਧੀ ਜਾਣਕਾਰੀ ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਦਿੱਤੀ ਗਈ ਹੈ।

    ਇਸ ਸਬੰਧੀ ਦੱਸਿਆ ਗਿਆ ਕਿ ਇਹ ਦੋ ਵੱਡੇ ਫੈਸਲੇ ਬੀਜਿੰਗ ਵਿਚ ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵਿਚਾਲੇ ਹੋਈ ਬੈਠਕ ਦੌਰਾਨ ਲਏ ਗਏ ਹਨ। ਦੱਸਣਯੋਗ ਹੈ ਕਿ ਮਾਨਸਰੋਵਰ ਯਾਤਰਾ ਅਤੇ ਦੋਵੇਂ ਦੇਸ਼ਾਂ ਵਿਚਾਲੇ ਫਲਾਈਟ ਸਰਵਿਸ 2020 ਤੋਂ ਬੰਦ ਸੀ। ਇਸਦੀ ਵਜ੍ਹਾ ਦੋਵਾਂ ਦੇ ਵਿਚਾਲੇ ਸਰਹੱਦੀ ਵਿਵਾਦ ਤੋਂ ਬਾਅਦ ਖਰਾਬ ਰਿਸ਼ਤੇ ਅਤੇ ਕੋਵਿਡ ਦੀ ਲਹਿਰ ਸੀ। ਭਾਰਤ-ਚੀਨ ਦੇ ਵਿਚਾਲੇ ਜੂਨ 2020 ਵਿਚ ਡੋਕਲਾਮ ਵਿਵਾਦ ਹੋਇਆ ਸੀ ਅਤੇ ਮਾਰਚ 2019 ਵਿਚ ਕੋਵਿਡ ਦੀ ਪਹਿਲੀ ਲਹਿਰ ਆਈ ਸੀ।  

    RELATED ARTICLES

    Most Popular

    Recent Comments