More
    HomePunjabi Newsਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਜਿੱਤਿਆ ਭਰੋਸੇ ਦਾ ਵੋਟ

    ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਜਿੱਤਿਆ ਭਰੋਸੇ ਦਾ ਵੋਟ

    ਸੋਰੇਨ ਦੇ ਹੱਕ ਵਿਚ 45 ਵੋਟਾਂ ਪਈਆਂ ਅਤੇ ਵਿਰੋਧ ’ਚ ਕੋਈ ਵੀ ਵੋਟ ਨਹੀਂ ਪਈ

    ਰਾਂਚੀ/ਬਿਊਰੋ ਨਿਊਜ਼ : ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸਦਨ ਵਿਚ ਭਰੋਸੇ ਦਾ ਵੋਟ ਜਿੱਤ ਲਿਆ ਹੈ। ਸਰਕਾਰ ਦੇ ਪੱਖ ਵਿਚ 45 ਵੋਟਾਂ ਪਈਆਂ ਹਨ, ਜਦੋਂ ਕਿ ਵਿਰੋਧ ਵਿਚ ਕੋਈ ਵੀ ਵੋਟ ਨਹੀਂ ਪਈ ਹੈ। ਹੇਮੰਤ ਸੋਰੇਨ ਨੇ ਰਾਜ ਵਿਧਾਨ ਸਭਾ ਵਿਚ ਅੱਜ ਭਰੋਸੇ ਦਾ ਮਤਾ ਪੇਸ਼ ਕੀਤਾ ਸੀ ਅਤੇ ਸਪੀਕਰ ਰਬਿੰਦਰ ਨਾਥ ਮਹਤੋ ਨੇ ਇਸ ’ਤੇ ਬਹਿਸ ਲਈ ਇਕ ਘੰਟੇ ਦਾ ਸਮਾਂ ਦਿੱਤਾ ਸੀ।

    ਧਿਆਨ ਰਹੇ ਕਿ ਹੇਮੰਤ ਸੋਰੇਨ ਨੂੰ ਇਨਫ਼ੋਰਸਮੈਂਟ ਡਾਇਰਕਟੋਰੇਟ ਨੇ 31 ਜਨਵਰੀ ਨੂੰ ਗਿ੍ਰਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹੇਮੰਤ ਸੋਰੇਨ ਨੂੰ ਬੀਤੀ 28 ਜੂਨ ਨੂੰ ਝਾਰਖ਼ੰਡ ਹਾਈਕੋਰਟ ਵਲੋਂ ਜ਼ਮਾਨਤ ਮਿਲਣ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆਏ ਸਨ ਅਤੇ 4 ਜੁਲਾਈ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। 

    RELATED ARTICLES

    Most Popular

    Recent Comments