More
    HomePunjabi Newsਹਮਾਸ ਦੇ ਸਿਆਸੀ ਚੀਫ਼ ਇਸਮਾਈਲ ਹਾਨੀਆ ਦੀ ਈਰਾਨ ਵਿਚ ਹੋਈ ਹੱਤਿਆ

    ਹਮਾਸ ਦੇ ਸਿਆਸੀ ਚੀਫ਼ ਇਸਮਾਈਲ ਹਾਨੀਆ ਦੀ ਈਰਾਨ ਵਿਚ ਹੋਈ ਹੱਤਿਆ

    ਇਜ਼ਰਾਈਲ ਵੱਲੋਂ ਹਾਨੀਏ ਦੇ ਘਰ ’ਤੇ ਮਿਜ਼ਾਇਲ ਨਾਲ ਕੀਤਾ ਗਿਆ ਹਮਲਾ

    ਹਮਾਸ/ਬਿਊਰੋ ਨਿਊਜ਼ : ਹਮਾਸ ਦੇ ਸਿਆਸੀ ਚੀਫ਼ ਇਸਮਾਈਲ ਹਾਨੀਏ ਦੀ ਈਰਾਨ ਵਿਚ ਮੌਤ ਹੋ ਗਈ। ਇਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ ਵੱਲੋਂ ਇਸ ਸਬੰਧੀ ਪੁਸ਼ਟੀ ਕੀਤੀ ਗਈ। ਆਈ ਆਰ ਜੀ ਸੀ ਨੇ ਦੱਸਿਆ ਕਿ ਤੇਹਰਾਨ ’ਚ ਹਾਨੀਏ ਦੇ ਘਰ ’ਤੇ ਲੰਘੀ ਰਾਤ 2 ਵਜੇ ਮਿਜ਼ਾਇਲ ਨਾਲ ਹਮਲਾ ਕੀਤਾ ਗਿਆ ਸੀ ਅਤੇ ਇਸ ਹਮਲੇ ’ਚ ਇਸਮਾਈਲ ਹਾਨੀਏ ਸਮੇਤ ਉਸ ਦੇ ਇਕ ਬਾਡੀਗਾਰਡ ਦੀ ਵੀ ਮੌਤ ਹੋ ਗਈ।

    ਜ਼ਿਕਰਯੋਗ ਹੈ ਕਿ ਹਾਨੀਏ ਮੰਗਲਵਾਰ ਨੂੰ ਈਰਾਨ ਦੇ ਰਾਸ਼ਟਰਪਤੀ ਮਸੂਦ ਪਜਸ਼ਕਿਆਨ ਦੇ ਸਹੁੰ ਚੁੱਕ ਸਮਾਗਮ ’ਚ ਹਿੱਸਾ ਲੈਣ ਲਈ ਤਹਿਰਾਨ ਪਹੁੰਚੇ ਸਨ। ਹਾਨੀਏ ਦੀ ਮੌਤ ਤੋਂ ਬਾਅਦ ਕਈ ਦੇਸ਼ਾਂ ਵੱਲੋਂ ਵੱਖ-ਵੱਖ ਪ੍ਰਤੀਕਿਰਆਵਾਂ ਦਿੱਤੀਆਂ ਗਈਆਂ ਹਨ। ਰੂਸ ਨੇ ਹਾਨੀਏ ਦੀ ਮੌਤ ਨੂੰ ਰਾਜਨੀਤਿਕ ਹੱਤਿਆ ਕਰਾਰ ਦਿੰਦਿਆ ਕਿਹਾ ਕਿ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਧਰ ਤੁਰਕੀ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਹਾਨੀਏ ਦੀ ਮੌਤ ਦੱਸਦੀ ਹੈ ਕਿ ਇਜ਼ਰਾਈਲ ਦੀ ਨੇਤਨਯਾਹੂ ਸਰਕਾਰ ਸ਼ਾਂਤੀ ਕਾਇਮ ਨਹੀਂ ਕਰਨਾ ਚਾਹੁੰਦੀ।

    RELATED ARTICLES

    Most Popular

    Recent Comments