Sunday, July 7, 2024
HomePunjabi Newsਈਰਾਨ ਨੇ ਜਬਤ ਕੀਤੇ ਜਹਾਜ਼ ਤੋਂ ਰਿਹਾਅ ਕੀਤੇ 5 ਭਾਰਤੀ, 11 ਮੈਂਬਰ...

ਈਰਾਨ ਨੇ ਜਬਤ ਕੀਤੇ ਜਹਾਜ਼ ਤੋਂ ਰਿਹਾਅ ਕੀਤੇ 5 ਭਾਰਤੀ, 11 ਮੈਂਬਰ ਹਾਲੇ ਵੀ ਕੈਦ ’ਚ

26 ਦਿਨ ਪਹਿਲਾਂ ਕਬਜ਼ੇ ’ਚ ਲਿਆ ਗਿਆ ਸੀ ਇਜ਼ਰਾਇਲੀ ਅਰਬਪਤੀ ਦਾ ਜਹਾਜ਼

ਈਰਾਨ/ਬਿਊਰੋ ਨਿਊਜ਼ : ਈਰਾਨ ਨੇ 13 ਅਪ੍ਰੈਲ ਨੂੰ ਜਬਤ ਕੀਤੇ ਜਹਾਜ਼ ਐਮਐਸਸੀ ਅਰੀਜ ’ਤੇ ਸਵਾਰ 5 ਭਾਰਤੀਆਂ ਨੂੰ ਰਿਹਾਅ ਕਰ ਦਿੱਤਾ ਹੈ। ਇਰਾਨ ’ਚ ਮੌਜੂਦ ਭਾਰਤੀ ਦੂਤਾਵਾਸ ਨੇ ਦੱਸਿਆ ਕਿ ਰਿਹਾਅ ਕੀਤੇ ਗਏ ਵਿਅਕਤੀ ਭਾਰਤ ਲਈ ਰਵਾਨਾ ਹੋ ਗਏ ਹਨ। ਜਦਕਿ 11 ਭਾਰਤੀ ਹਾਲੇ ਵੀ ਈਰਾਨ ਦੀ ਕੈਦ ਵਿਚ ਹਨ ਅਤੇ ਉਹ ਬਿਲਕੁਲ ਤੰਦਰੁਸਤ ਹਨ। ਜਿਨ੍ਹਾਂ ਦੀ ਘਰ ਵਾਪਸੀ ਲਈ ਇਰਾਨੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ 18 ਅਪ੍ਰੈਲ ਨੂੰ ਇਕ ਭਾਰਤੀ ਮਹਿਲਾ ਕੈਡੇਟ ਐਨ ਟੇਸਾ ਜੋਸੇਫ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਇਜ਼ਰਾਇਲ ’ਤੇ ਹਮਲੇ ਤੋਂ ਪਹਿਲਾਂ ਈਰਾਨ ਨੇ ਭਾਰਤ ਆ ਰਹੇ ਪੁਰਤਗਾਲ ਦੇ ਝੰਡੇ ਵਾਲੇ ਇਕ ਜਹਾਜ਼ ਨੂੰ ਓਮਾਨ ਦੀ ਖਾੜੀ ਦੇ ਕੋਲੋਂ ਜਬਤ ਕਰ ਲਿਆ ਸੀ। ਇਸ ਜਹਾਜ਼ ’ਚ 25 ਕਰੂ ਮੈਂਬਰ ਮੌਜੂਦ ਸਨ ਜਿਨ੍ਹਾਂ ਵਿਚੋਂ 17 ਭਾਰਤੀ ਅਤੇ ਦੋ ਪਾਕਿਸਤਾਨੀ ਸਨ। ਇਹ ਜਹਾਜ਼ ਇਜ਼ਰਾਇਲੀ ਅਰਬਪਤੀ ਦੀ ਇਕ ਕੰਪਨੀ ਦਾ ਸੀ।

RELATED ARTICLES

Most Popular

Recent Comments