More
    HomePunjabi Newsਭਾਰਤੀ ਫੌਜ ਦਾ ਟੈਂਕ ਲੱਦਾਖ ਨਦੀ ’ਚ ਫਸਿਆ

    ਭਾਰਤੀ ਫੌਜ ਦਾ ਟੈਂਕ ਲੱਦਾਖ ਨਦੀ ’ਚ ਫਸਿਆ

    ਜੇਸੀਓ ਸਮੇਤ 5 ਫੌਜੀ ਜਵਾਨ ਪਾਣੀ ’ਚ ਰੁੜਨ ਕਾਰਨ ਹੋਏ ਸ਼ਹੀਦ

    ਲੱਦਾਖ/ਬਿਊਰੋ ਨਿਊਜ਼ : ਲੱਦਾਖ ਦੇ ਦੌਲਤ ਬੇਗ ਓਲਡੀ ਇਲਾਕੇ ’ਚ ਨਦੀ ਪਾਰ ਕਰਨ ਦੇ ਟੈਂਕ ਅਭਿਆਸ ਦੌਰਾਨ ਟੈਂਕ ਟੀ 72 ਹਾਦਸੇ ਦਾ ਸ਼ਿਕਾਰ ਹੋ ਗਿਆ। ਜਦੋਂ ਟੈਂਕ ਨਦੀ ਪਾਰ ਕਰ ਰਿਹਾ ਸੀ ਤਾਂ ਅਚਾਨਕ ਹੀ ਨਦੀ ਵਿਚ ਪਾਣੀ ਦਾ ਲੈਵਲ ਵਧ ਗਿਆ ਅਤੇ ਪਾਣੀ ਵਿਚ ਰੁੜਨ ਕਾਰਨ ਇਕ ਜੇਸੀਓ ਸਮੇਤ ਪੰਜ ਫੌਜੀ ਜਵਾਨ ਸ਼ਹੀਦ ਹੋ ਗਏ।

    ਇਹ ਹਾਦਸਾ ਚੁਸ਼ੂਲ ਤੋਂ 148 ਕਿਲੋਮੀਟਰ ਦੂਰ ਮੰਦਿਰ ਮੋੜ ਨੇੜੇ ਵਾਪਰਿਆ ਅਤੇ ਹਾਦਸੇ ਦੌਰਾਨ ਸ਼ਹੀਦ ਹੋਏ ਫੌਜੀ ਜਵਾਨਾਂ ਵਿਚ ਆਰ ਆਈ ਐਸ ਐਮ ਆਰ ਕੇ ਰੈਡੀ, ਭੁਪੇਂਦਰ ਨੇਗੀ, ਐਲਡੀ ਅਕਦੁਮ ਤੈਯਬਮ, ਹਵਲਦਾਰ ਏ ਖਾਨ ਅਤੇ ਸੀਐਸਐਨ ਨਾਗਰਾਜ ਪੀ ਦਾ ਨਾਮ ਸ਼ਾਮਲ ਹੈ। ਫੌਜੀ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਹੀਦ ਹੋਏ ਫੌਜੀ ਜਵਾਨਾਂ ਦੀਆਂ ਮਿ੍ਰਤਕ ਦੇਹਾਂ ਪਾਣੀ ਵਿਚੋਂ ਮਿਲ ਗਈਆਂ ਹਨ।

    RELATED ARTICLES

    Most Popular

    Recent Comments