ਭਾਰਤ ਕੋਲ ਪਾਕਿਸਤਾਨ ਤੋਂ ਵੀ ਤਿੰਨ ਗੁਣਾ ਜ਼ਿਆਦਾ ਹੈ ਫੌਜ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਫੌਜ ਦੁਨੀਆ ’ਚ ਚੌਥੀ ਸਭ ਤੋਂ ਤਾਕਤਵਰ ਫੌਜ ਹੈ ਅਤੇ ਭਾਰਤ ਕੋਲ ਪਾਕਿਸਤਾਨ ਤੋਂ ਵੀ ਤਿੰਨ ਗੁਣਾ ਜ਼ਿਆਦਾ ਫੌਜ ਹੈ। ਇਸ ਸਬੰਧੀ ਡੇਟਾ ਰੱਖਣ ਵਾਲੀ ਵੈਬਸਾਈਟ ਗਲੋਬਲ ਫਾਇਰ ਪਾਵਰ ਦੀ ‘ਸੈਨਿਕ ਤਾਕਤ ਸੂਚੀ 2024’ ਵਿਚ ਦੁਨੀਆ ਦੇ 145 ਦੇਸ਼ਾਂ ਦੀਆਂ ਫੌਜਾਂ ਦੀ ਸਮਰੱਥਾ ਦਾ ਵਿਸ਼ਲੇਸ਼ਣ ਕਰਕੇ ਰੈਂਕਿੰਗ ਜਾਰੀ ਕੀਤੀ ਗਈ ਹੈ। ਇਸ ਲਿਸਟ ਵਿਚ ਅਮਰੀਕਾ ਪਹਿਲੇ ਨੰਬਰ ’ਤੇ, ਰੂਸ ਦੂਜੇ ਨੰਬਰ ’ਤੇ ਅਤੇ ਚੀਨ ਤੀਜੇ ਨੰਬਰ ’ਤੇ ਹੈ। ਇਸ ਵਿਚ 60 ਤੋਂ ਜ਼ਿਆਦਾ ਪੈਮਾਨਿਆਂ ਦੇ ਅਧਾਰ ’ਤੇ ਰੈਂਕਿੰਗ ਕੀਤੀ ਗਈ ਹੈ। ਇਸ ਵਿਚ ਫੌਜੀਆਂ ਦੀ ਸੰਖਿਆ, ਹਥਿਆਰ, ਫਾਈਨੈਂਸ, ਲੋਕੇਸ਼ਨ ਅਤੇ ਰਿਸੋਰਸ ਵਰਗੇ ਫੈਕਟਰਾਂ ਨੂੰ ਧਿਆਨ ਵਿਚ ਰੱਖਿਆ ਗਿਆ ਹੈ।
ਇਸੇ ਦੌਰਾਨ ਦੱਸਿਆ ਗਿਆ ਹੈ ਕਿ ਪਾਕਿਸਤਾਨ ਕੋਲ ਦੁਨੀਆ ਦੀ 9ਵੀਂ ਸਭ ਤੋਂ ਤਾਕਤਵਰ ਫੌਜ ਹੈ। ਪਾਕਿਸਤਾਨ ਦੀ ਤੁਲਨਾ ਵਿਚ ਭਾਰਤ ਕੋਲ ਉਸ ਤੋਂ ਤਿੰਨ ਗੁਣਾ ਜ਼ਿਆਦਾ ਫੌਜ ਹੈ। ਭਾਰਤ ਕੋਲ ਪੈਰਾ ਮਿਲਟਰੀ ਫੋਰਸ ਵੀ ਪਾਕਿਸਤਾਨ ਤੋਂ ਜ਼ਿਆਦਾ ਹੈ। ਮੀਡੀਆ ਦੀ ਰਿਪੋਰਟ ਮੁਤਾਬਕ ਗਲੋਬਲ ਫਾਇਰ ਪਾਵਰ ਨੇ ਦੇਸ਼ਾਂ ਦੀ ਪਾਵਰ ਇੰਡੈਕਸ ਦੇ ਹਿਸਾਬ ਨਾਲ ਇਹ ਰੈਂਕਿੰਗ ਤੈਅ ਕੀਤੀ ਹੈ। ਗਲੋਬਲ ਫਾਇਰ ਪਾਵਰ ਦੇ ਮੁਤਾਬਕ ਭੂਟਾਨ ਦੀ ਫੌਜ ਦੁਨੀਆ ਦੀ ਸਭ ਤੋਂ ਘੱਟ ਤਾਕਤਵਰ ਫੌਜ ਹੈ।