ਸੰਗੀਤ ਪ੍ਰੇਮ, ਆਸ਼ਾ ਦੀ ਕਿਰਨ ਤੇ ਹਾਸਾ ਹੈ : ਚੰਦਰਿਕਾ ਟੰਡਨ
ਲਾਸ ਏਂਜਲਸ/ਬਿਊਰੋ ਨਿਊਜ਼ : ਚੇਨਈ ਵਿਚ ਜਨਮੀ ਭਾਰਤੀ-ਅਮਰੀਕੀ ਕਾਰੋਬਾਰੀ ਅਤੇ ਸੰਗੀਤਕਾਰ ਚੰਦਰਿਕਾ ਟੰਡਨ ਨੇ 67ਵੇਂ ਸਾਲਾਨਾ ਗ੍ਰੈਮੀ ਪੁਰਸਕਾਰਾਂ ਵਿਚ ਗ੍ਰੈਮੀ ਪੁਰਸਕਾਰ ਜਿੱਤਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ 71 ਸਾਲਾ ਟੰਡਨ ਨੇ ਆਪਣੀ ਐਲਬਮ ‘ਤਿ੍ਵੇਣੀ’ ਲਈ ਸਰਵੋਤਮ ਨਵੇਂ ਯੁੱਗ, ਅੰਬੀਐਂਟ ਜਾਂ ਚੈਂਟ ਐਲਬਮ ਸ਼੍ਰੇਣੀ ਵਿਚ ਇਹ ਪੁਰਸਕਾਰ ਜਿੱਤਿਆ, ਜੋ ਕਿ ਪ੍ਰਾਚੀਨ ਮੰਤਰਾਂ ਅਤੇ ਵਿਸ਼ਵ ਸੰਗੀਤ ਦਾ ਮਨਮੋਹਕ ਮਿਸ਼ਰਣ ਹੈ। ਚੰਦਰਿਕਾ ਟੰਡਨ, ਪੈਪਸਿਕੋ ਦੀ ਸਾਬਕਾ ਸੀਈਓ ਇੰਦਰਾ ਨੂਈ ਦੀ ਵੱਡੀ ਭੈਣ ਹੈ।
ਰਿਕਾਰਡਿੰਗ ਅਕੈਡਮੀ ਵਲੋਂ ਕਰਵਾਏ ਸਭ ਤੋਂ ਵੱਡੇ ਸੰਗੀਤ ਪੁਰਸਕਾਰ ਸਮਾਗਮ ਦਾ 67ਵਾਂ ਐਡੀਸ਼ਨ ਲਾਸ ਏਂਜਲਸ ਦੇ ਕ੍ਰਿਪਟੋਡਾਟਕੌਮ ਏਰੀਨਾ ਵਿਚ ਕਰਵਾਇਆ ਗਿਆ ਸੀ। ਚੰਦਰਿਕਾ ਟੰਡਨ ਨੇ ਪੁਰਸਕਾਰ ਲੈਣ ਮੌਕੇ ਆਪਣੀ ਤਕਰੀਰ ਵਿਚ ਕਿਹਾ ਕਿ ਸੰਗੀਤ ਪ੍ਰੇਮ ਹੈ, ਸੰਗੀਤ ਆਸ਼ਾ ਦੀ ਕਿਰਨ ਹੈ ਤੇ ਸੰਗੀਤ ਹਾਸਾ ਹੈ। ਆਓ ਅਸੀਂ ਸਾਰੇ ਪ੍ਰੇਮ, ਪ੍ਰਕਾਸ਼ ਤੇ ਹਾਸੇ ਵਿਚ ਘਿਰੇ ਰਹੀਏ।