ਨਿਤੀਸ਼ ਰੈੱਡੀ ਦੇ ਸੈਂਕੜੇ ਦੇ ਦਮ ‘ਤੇ ਭਾਰਤ ਨੇ ਬਾਰਡਰ-ਗਾਵਸਕਰ ਟਰਾਫੀ ਦੇ ਚੌਥੇ ਮੈਚ ‘ਚ ਆਸਟ੍ਰੇਲੀਆ ਖਿਲਾਫ ਵਾਪਸੀ ਕੀਤੀ ਹੈ। ਇਕ ਸਮੇਂ ਭਾਰਤ ਨੂੰ ਫਾਲੋਆਨ ਖੇਡਣ ਦਾ ਖ਼ਤਰਾ ਸੀ। ਫਿਲਹਾਲ ਟੀਮ 116 ਦੌੜਾਂ ਨਾਲ ਪਿੱਛੇ ਹੈ। ਮੈਲਬੌਰਨ ‘ਚ ਸ਼ਨੀਵਾਰ ਨੂੰ ਤੀਜੇ ਦਿਨ ਸਟੰਪ ਤੱਕ ਭਾਰਤ ਨੇ ਪਹਿਲੀ ਪਾਰੀ ‘ਚ 9 ਵਿਕਟਾਂ ‘ਤੇ 358 ਦੌੜਾਂ ਬਣਾਈਆਂ। ਨਿਤੀਸ਼ ਰੈੱਡੀ 105 ਅਤੇ ਮੁਹੰਮਦ ਸਿਰਾਜ 2 ਦੌੜਾਂ ਬਣਾ ਕੇ ਨਾਬਾਦ ਹਨ। ਖਰਾਬ ਰੌਸ਼ਨੀ ਕਰਕੇ ਮੈਚ ਜਲਦੀ ਰੋਕਣਾ ਪਿਆ ਸੀ ।
ਭਾਰਤ ਬਨਾਮ ਆਸਟ੍ਰੇਲਿਆ ਟੈਸਟ: ਨਿਤੀਸ਼ ਰੈੱਡੀ ਨੇ ਲਗਾਇਆ ਸੈਂਕੜਾ, ਭਾਰਤ ਨੇ ਫਾਲੋਆਨ ਬਚਾਇਆ
RELATED ARTICLES


