ਚੇਨਈ ਟੈਸਟ ‘ਚ ਭਾਰਤ ਨੇ ਬੰਗਲਾਦੇਸ਼ ਨੂੰ 515 ਦੌੜਾਂ ਦਾ ਟੀਚਾ ਦਿੱਤਾ ਹੈ। ਤੀਜੇ ਦਿਨ ਭਾਰਤ ਨੇ ਆਪਣੀ ਦੂਜੀ ਪਾਰੀ 287/4 ਦੇ ਸਕੋਰ ‘ਤੇ ਘੋਸ਼ਿਤ ਕਰ ਦਿੱਤੀ। ਟੀਮ ਨੇ ਪਹਿਲੀ ਪਾਰੀ ‘ਚ 376 ਦੌੜਾਂ ਬਣਾਈਆਂ ਸਨ, ਬੰਗਲਾਦੇਸ਼ ਪਹਿਲੀ ਪਾਰੀ ‘ਚ ਸਿਰਫ 149 ਦੌੜਾਂ ਹੀ ਬਣਾ ਸਕੀ। ਪਹਿਲੀ ਪਾਰੀ ਵਿੱਚ 227 ਦੌੜਾਂ ਨਾਲ ਪਛੜ ਕੇ ਬੰਗਲਾਦੇਸ਼ ਨੂੰ 515 ਦੌੜਾਂ ਦਾ ਟੀਚਾ ਮਿਲਿਆ।
ਇਸ ਸਮੇਂ ਚੇਪੌਕ ਸਟੇਡੀਅਮ ਵਿੱਚ ਤੀਜੇ ਦਿਨ ਦੇ ਤੀਜੇ ਸੈਸ਼ਨ ਦਾ ਖੇਡ ਚੱਲ ਰਿਹਾ ਹੈ। ਬੰਗਲਾਦੇਸ਼ ਨੇ ਆਪਣੀ ਦੂਜੀ ਪਾਰੀ ‘ਚ 4 ਵਿਕਟਾਂ ਗੁਆ ਕੇ 158 ਦੌੜਾਂ ਬਣਾ ਲਈਆਂ ਹਨ। ਫਿਲਹਾਲ ਖਰਾਬ ਰੋਸ਼ਨੀ ਕਾਰਨ ਖੇਡ ਨੂੰ ਰੋਕ ਦਿੱਤਾ ਗਿਆ ਹੈ। ਨਜ਼ਮੁਲ ਹੁਸੈਨ ਸ਼ਾਂਤੋ 51 ਦੌੜਾਂ ਬਣਾ ਕੇ ਅਜੇਤੂ ਹਨ।