Friday, July 5, 2024
HomePunjabi NewsNDA ਦੀ ਸਰਕਾਰ ’ਚ 60 ਮੰਤਰੀ ਭਾਜਪਾ ਅਤੇ 11 ਸਹਿਯੋਗੀ ਦਲਾਂ ਦੇ

NDA ਦੀ ਸਰਕਾਰ ’ਚ 60 ਮੰਤਰੀ ਭਾਜਪਾ ਅਤੇ 11 ਸਹਿਯੋਗੀ ਦਲਾਂ ਦੇ

ਪੰਜਾਬ ’ਚੋਂ ਰਵਨੀਤ ਬਿੱਟੂ ਨੂੰ ਚੋਣ ਹਾਰਨ ਦੇ ਬਾਵਜੂਦ ਬਣਾਇਆ ਮੰਤਰੀ

ਲੁਧਿਆਣਾ/ਬਿਊਰੋ ਨਿਊੁਜ਼  : ਨਰਿੰਦਰ ਮੋਦੀ ਐਨ.ਡੀ.ਏ. ਦੀ ਅਗਵਾਈ ਵਾਲੀ ਸਰਕਾਰ ’ਚ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਹਨ। ਇਸ ਨਵੀਂ ਸਰਕਾਰ ਵਿਚ ਪ੍ਰਧਾਨ ਮੰਤਰੀ ਤੋਂ ਇਲਾਵਾ 71 ਮੰਤਰੀ ਬਣਾਏ ਗਏ ਹਨ ਅਤੇ ਪੀਐਮ ਸਣੇ ਇਹ ਗਿਣਤੀ 72 ਹੈ। ਇਸ ਨਵੇਂ ਮੰਤਰੀ ਮੰਡਲ ਵਿਚ 60 ਮੰਤਰੀ ਭਾਜਪਾ ਅਤੇ 11 ਹੋਰ ਸਹਿਯੋਗੀ ਦਲਾਂ ਦੇ ਹਨ। ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਵਾਲੇ ਨਰਿੰਦਰ ਮੋਦੀ ਨੇ ਇਸ ਵਾਰ ਆਪਣਾ ਸਭ ਤੋਂ ਵੱਡਾ ਮੰਤਰੀ ਮੰਡਲ ਬਣਾਇਆ ਹੈ।

ਧਿਆਨ ਰਹੇ ਕਿ 2014 ਵਿਚ 45 ਅਤੇ 2019 ਵਿਚ 57 ਮੰਤਰੀਆਂ ਨੇ ਅਹੁਦੇ ਦੀ ਸਹੁੰ ਚੁੱਕੀ ਸੀ। ਪੰਜਾਬ ਵਿਚ ਭਾਜਪਾ ਸਾਰੀਆਂ 13 ਸੀਟਾਂ ਹਾਰ ਗਈ ਸੀ, ਪਰ ਫਿਰ ਵੀ ਲੁਧਿਆਣਾ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਹਾਰੇ ਰਵਨੀਤ ਸਿੰਘ ਬਿੱਟੂ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਰਵਨੀਤ ਬਿੱਟੂ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਅਤੇ ਭਾਜਪਾ ਨੇ ਉਨ੍ਹਾਂ ਨੂੰ ਲੁਧਿਆਣਾ ਤੋਂ ਟਿਕਟ ਦਿੱਤੀ ਸੀ।

ਇਸੇ ਦੌਰਾਨ ਨਵੇਂ ਬਣੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਦਾ ਨਹੀਂ, ਸਗੋਂ ਪੂਰੇ ਪੰਜਾਬ ਬਾਰੇ ਸੋਚਿਆ ਹੈ। ਬਿੱਟੂ ਨੇ ਕਿਹਾ ਕਿ ਉਹ ਪੰਜਾਬ ਦੇ ਮਸਲੇ ਹੱਲ ਕਰਵਾਉਣ ਲਈ ਹਮੇਸ਼ਾ ਤੱਤਪਰ ਰਹਿਣਗੇ।  

RELATED ARTICLES

Most Popular

Recent Comments