More
    HomePunjabi Newsਪੰਜਾਬ ’ਚ ਹੁਣ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਆਨਲਾਈਨ ਲੱਗਿਆ ਕਰੇਗੀ ਹਾਜ਼ਰੀ

    ਪੰਜਾਬ ’ਚ ਹੁਣ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਆਨਲਾਈਨ ਲੱਗਿਆ ਕਰੇਗੀ ਹਾਜ਼ਰੀ

    ਸਿੱਖਿਆ ਵਿਭਾਗ ਦੇ ਡਾਇਰੈਕਟਰ ਵੱਲੋਂ ਸਕੂਲ ਪਿ੍ਰੰਸੀਪਲਾਂ ਨੂੰ ਪੱਤਰ ਕੀਤਾ ਗਿਆ ਜਾਰੀ

    ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਹੁਣ ਰਜਿਸਟਰ ’ਤੇ ਨਹੀਂ ਬਲਕਿ ਆਨਲਾਈਨ ਲੱਗਿਆ ਕਰੇਗੀ। ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਸਕੂਲ ਪਿ੍ਰੰਸੀਪਲਾਂ ਨੂੰ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸਕੂਲ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀ ਹਾਜ਼ਰੀ ਰਜਿਸਟਰ ’ਤੇ ਲਗਾ ਕੇ ਫਿਰ ਉਸ ਨੂੰ ਪੋਰਟਲ ’ਤੇ ਅਪਲੋਡ ਕੀਤਾ ਜਾਂਦਾ ਸੀ।

    ਇਸ ਤਰ੍ਹਾਂ ਕਰਨ ਨਾਲ ਅਧਿਆਪਕਾਂ ਨੂੰ ਦੋਹਰੀ ਮਿਹਨਤ ਕਰਨੀ ਪੈਂਦੀ ਸੀ ਅਤੇ ਇਸ ਸਮੱਸਿਆ ਨੂੰ ਖਤਮ ਕਰਨ ਲਈ ਹੁਣ ਸਕੂਲਾਂ ਵੱਲੋਂ ਵਰਤੀ ਜਾਂਦੀ ਮੋਬਾਇਲ ਐਪ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਲਗਾਉਣ ਦਾ ਫੀਚਰ ਐਡ ਕਰ ਦਿੱਤਾ ਗਿਆ ਹੈ। ਇਸ ਵਿਚ ਸਟੂਡੈਂਟ ਅਟੈਂਡੈਂਸ ਦੇ ਆਪਸ਼ਨ ’ਤੇ ਟੈਪ ਕਰਕੇ ਵਿਦਿਆਰਥੀਆਂ ਦੀ ਜ਼ਮਾਤ ਸਿਲੈਕਟ ਕਰਨੀ ਹੋਵੇਗੀ। ਜਮਾਤ ਚੁਣਦਿਆਂ ਹੀ ਵਿਦਿਆਰਥੀਆਂ ਦੀ ਸੂਚੀ ਆ ਜਾਵੇਗੀ ਅਤੇ ਅਧਿਆਪਕਾਂ ਨੂੰ ਇਨ੍ਹਾਂ ਵਿਚੋਂ ਸਿਰਫ਼ ਗੈਰਹਾਜ਼ਰ ਵਿਦਿਆਰਥੀਆਂ ਦੇ ਨਾਂ ਸਲੈਕਟ ਕਰਨਗੇ ਹੋਣਗੇ ਅਤੇ ਕਲਾਸ ’ਚ ਹਾਜ਼ਰ ਵਿਦਿਆਰਥੀਆਂ ਦੀ ਹਾਜ਼ਰੀ ਲੱਗ ਜਾਵੇਗੀ।

    RELATED ARTICLES

    Most Popular

    Recent Comments