More
    HomePunjabi Newsਮਹਾਰਾਸ਼ਟਰ ’ਚ ਕਾਂਗਰਸ, ਉਧਵ ਠਾਕਰੇ ਅਤੇ ਸ਼ਰਦ ਪਵਾਰ ਮਿਲ ਕੇ ਲੜਨਗੇ ਲੋਕ...

    ਮਹਾਰਾਸ਼ਟਰ ’ਚ ਕਾਂਗਰਸ, ਉਧਵ ਠਾਕਰੇ ਅਤੇ ਸ਼ਰਦ ਪਵਾਰ ਮਿਲ ਕੇ ਲੜਨਗੇ ਲੋਕ ਸਭਾ ਚੋਣਾਂ

    ਸ਼ਿਵਸੈਨਾ ਊਧਵ 20, ਕਾਂਗਰਸ 18 ਅਤੇ ਐਨਸੀਪੀ 10 ਸੀਟਾਂ ’ਤੇ ਲੜੇਗੀ ਚੋਣ

    ਮੁੰਬਈ/ਬਿਊਰੋ ਨਿਊਜ਼ : ਮਹਾਰਾਸ਼ਟਰ ’ਚ ਇੰਡੀਆ ਗੱਠਜੋੜ ਦੀਆਂ ਤਿੰਨ ਪਾਰਟੀਆਂ ਦਰਮਿਆਨ 2024 ਦੀਆਂ ਲੋਕ ਸਭਾ ਚੋਣਾਂ ਸਬੰਧੀ ਸੀਟ ਸ਼ੇਅਰਿੰਗ ’ਤੇ ਸਹਿਮਤੀ ਬਣ ਗਈ ਹੈ। ਮਹਾਰਾਸ਼ਟਰ ਦੀਆਂ 48 ਲੋਕ ਸਭਾ ਸੀਟਾਂ ਵਿਚੋਂ 20 ਸੀਟਾਂ ’ਤੇ ਉਧਵ ਠਾਕਰੇ ਦੀ ਸ਼ਿਵਸੈਨਾ, 18 ਸੀਟਾਂ ਤੋਂ ਕਾਂਗਰਸ ਪਾਰਟੀ ਜਦਕਿ ਸ਼ਰਦ ਪਵਾਰ ਦੀ ਪਾਰਟੀ ਐਨਸੀਪੀ 10 ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰੇਗੀ। ਸੀਟ ਸ਼ੇਅਰਿੰਗ ’ਤੇ ਬਣੀ ਸਹਿਮਤੀ ਸਬੰਧੀ ਆਉਂਦੇ ਇਕ-ਦਿਨਾਂ ਵਿਚ ਅਧਿਕਾਰਤ ਤੌਰ ’ਤੇ ਐਲਾਨ ਕਰ ਦਿੱਤਾ ਜਾਵੇਗਾ।

    ਇਨ੍ਹਾਂ ਤਿੰਨੋਂ ਪਾਰਟੀਆਂ ਦਰਮਿਆਨ ਕਿਹੜੀਆਂ-ਕਿਹੜੀਆਂ ਸੀਟਾਂ ’ਤੇ ਸਹਿਮਤੀ ਬਣੀ ਹੈ ਇਸ ਸਬੰਧੀ ਫਿਲਹਾਲ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ। ਪ੍ਰੰਤੂ 2019 ’ਚ ਸ਼ਿਵ ਸੈਨਾ ਨੇ ਮਹਾਰਾਸ਼ਟਰ ਦੀਆਂ 48 ਸੀਟਾਂ ਵਿਚੋਂ 22 ਸੀਟਾਂ ’ਤੇ ਚੋਣ ਲੜੀ ਸੀ ਅਤੇ 18 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਸੀ। ਧਿਆਨ ਰਹੇ ਕਿ ਸੀਟ ਸ਼ੇਅਰਿੰਗ ਦੇ ਮਾਮਲੇ ’ਚ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਲੰਘੇ ਦਿਨੀਂ ਉਧਵ ਠਾਕਰੇ ਨਾਲ ਗੱਲਬਾਤ ਵੀ ਕੀਤੀ ਸੀ।

    RELATED ARTICLES

    Most Popular

    Recent Comments