More
    HomePunjabi Newsਪੰਜਾਬ ਦੇ ਇਕ ਹੋਰ ਥਾਣੇ ਬੰਗਾ ਬਡਾਲਾ ’ਤੇ ਹੋਇਆ ਗਰਨੇਡ ਹਮਲਾ

    ਪੰਜਾਬ ਦੇ ਇਕ ਹੋਰ ਥਾਣੇ ਬੰਗਾ ਬਡਾਲਾ ’ਤੇ ਹੋਇਆ ਗਰਨੇਡ ਹਮਲਾ

    ਲੰਘੇ 28 ਦਿਨਾਂ ’ਚ ਪੰਜਾਬ ’ਚ ਹੋਏ 8 ਗਰਨੇਡ ਹਮਲੇ

    ਗੁਰਦਾਸਪੁਰ/ਬਿਊਰੋ ਨਿਊਜ਼ : ਪੰਜਾਬ ਦੇ ਪੁਲਿਸ ਥਾਣਿਆਂ ’ਤੇ ਹੋ ਰਹੇ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਲੰਘੀ ਦੇਰ ਰਾਤ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬੰਗਾ ਬਡਾਲਾ ਦੇ ਪੁਲਿਸ ਥਾਣੇ ’ਤੇ ਗਰਨੇਡ ਹਮਲਾ ਹੋਇਆ। ਗੁਰਦਾਸਪੁਰ ਦੇ ਕਲਾਨੌਰ ਖੇਤਰ ’ਚ ਹੋਏ ਗਰਨੇਡ ਹਮਲੇ ਦੇ 48 ਘੰਟਿਆਂ ਮਗਰੋਂ ਇਹ ਦੂਜਾ ਗਰਨੇਡ ਹਮਲਾ ਹੈ।

    28 ਦਿਨਾਂ ਦੌਰਾਨ ਪੰਜਾਬ ’ਚ 8 ਗਰਨੇਡ ਹਮਲੇ ਹੋ ਚੁੱਕੇ ਹਨ। ਪੰਜਾਬ ਵਿਚ ਲਗਾਤਾਰ ਵਧ ਰਹੀਆਂ ਵਾਰਦਾਤਾਂ ਨੇ ਸੂਬੇ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਿੰਡ ਬੰਗਾ ਬਡਾਲਾ ਲੰਘੀ ਰਾਤ ਧਮਾਕੇ ਤੋਂ ਬਾਅਦ ਦਹਿਲ ਗਿਆ ਲੋਕ ਡਰ ਦੇ ਮਾਰੇ ਘਰਾਂ ’ਚੋਂ ਬਾਹਰ ਨਿਕਲੇ ਤਾਂ ਪਤਾ ਲੱਗਿਆ ਕਿ ਪੁਲਿਸ ਥਾਣੇ ’ਤੇ ਗਰਨੇਡ ਹਮਲਾ ਹੋਇਆ ਹੈ। ਇਸ ਤੋਂ ਬਾਅਦ ਇਥੇ ਸਾਰੀ ਰਾਤ ਪੁਲਿਸ ਦੀਆਂ ਗੱਡੀਆਂ ਸਾਈਰਨ ਵਜਾਉਂਦੀਆਂ ਫਿਰਦੀਆਂ ਰਹੀਆਂ। ਜਦਕਿ ਇਸ ਹਮਲੇ ਦੀ ਜ਼ਿੰਮੇਵਾਰੀ ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਲਈ ਗਈ ਹੈ।

    RELATED ARTICLES

    Most Popular

    Recent Comments