More
    HomePunjabi Newsਭਾਰਤ ਸਰਕਾਰ ਨੇ ਕੁਸ਼ਤੀ ਮਹਾਂਸੰਘ ’ਤੇ ਲੱਗੀ ਰੋਕ ਨੂੰ ਹਟਾਇਆ

    ਭਾਰਤ ਸਰਕਾਰ ਨੇ ਕੁਸ਼ਤੀ ਮਹਾਂਸੰਘ ’ਤੇ ਲੱਗੀ ਰੋਕ ਨੂੰ ਹਟਾਇਆ

    15 ਮਹੀਨੇ ਪਹਿਲਾਂ ਭਾਰਤੀ ਕੁਸ਼ਤੀ ਮਹਾਂਸੰਘ ’ਤੇ ਲਗਾਈ ਗਈ ਸੀ ਰੋਕ

    ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਸਰਕਾਰ ਦੇ ਖੇਡ ਮੰਤਰਾਲੇ ਵੱਲੋਂ ਭਾਰਤੀ ਕੁਸ਼ਤੀ ਮਹਾਂਸੰਘ ’ਤੇ ਲੱਗੀ ਰੋਕ ਨੂੰ ਅੱਜ ਹਟਾ ਦਿੱਤਾ ਗਿਆ ਹੈ। ਇਸ ਨਾਲ ਹੀ ਹੁਣ ਘਰੇਲੂ ਟੂਰਨਾਮੈਂਟਾਂ ਅਤੇ ਰਾਸ਼ਟਰੀ ਟੀਮਾਂ ਦੀ ਚੋਣ ਦਾ ਰਸਤਾ ਵੀ ਸਾਫ਼ ਹੋ ਗਿਆ ਹੈ। ਹੁਣ ਤੱਕ ਸਪੋਰਟਸ ਅਥਾਰਿਟੀ ਆਫ਼ ਇੰਡੀਆ ਅਤੇ ਐਡਹਾਕ ਕਮੇਟੀ ਵੱਲੋਂ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਨੂੰ ਸੰਭਾਲਿਆ ਜਾ ਰਿਹਾ ਸੀ।

    ਸਾਲ 2023 ’ਚ ਭਾਰਤੀ ਕੁਸ਼ਤੀ ਮਹਾਂਸੰਘ ਦਾ ਪ੍ਰਧਾਨ ਬਣਨ ਤੋਂ ਬਾਅਦ ਸੰਜੇ ਸਿੰਘ ਨੇ ਸਾਬਕਾ ਪ੍ਰਧਾਨ ਬਿ੍ਰਜਭੂਸ਼ਣ ਸ਼ਰਣ ਸਿੰਘ ਦੇ ਇਲਾਕੇ ’ਚ ਨੈਸ਼ਨਲ ਚੈਂਪੀਅਨਸ਼ਿਪ ਕਰਵਾਉਣ ਦਾ ਐਲਾਨ ਕਰ ਦਿੱਤਾ ਸੀ। ਜਿਸ ਤੋਂ ਬਾਅਦ ਖੇਡ ਮੰਤਰਾਲੇ ਨੇ ਭਾਰਤੀ ਕੁਸ਼ਤੀ ਮਹਾਂਸੰਘ ’ਤੇ ਰੋਕ ਲਗਾ ਦਿੱਤੀ ਸੀ। ਇਸ ਤੋਂ ਪਹਿਲਾਂ ਕੁਸ਼ਤੀ ਦੀ ਗਲੋਬਲ ਸੰਸਥਾ, ਯੂਨਾਈਟਿਡ ਵਰਲਡ ਰੈਸਲਿੰਗ ਨੇ ਵੀ ਪਿਛਲੇ ਸਾਲ ਸੰਜੇ ਸਿੰਘ ਦੀ ਅਗਵਾਈ ਵਾਲੇ ਕੁਸ਼ਤੀ ਸੰਘ ’ਤੇ ਲੱਗੀ ਰੋਕ ਨੂੰ ਹਟਾ ਦਿੱਤੀ ਸੀ।

    RELATED ARTICLES

    Most Popular

    Recent Comments