Sunday, July 7, 2024
HomePunjabi NewsLiberal Breakingਸ਼੍ਰੀ ਰਾਮ ਦੇ ਭਗਤਾਂ ਲਈ ਖੁਸ਼ਖਬਰੀ! ਚੰਡੀਗੜ੍ਹ ਤੋਂ ਅਯੁੱਧਿਆ ਲਈ ਸ਼ੁਰੂ ਹੋਈ...

ਸ਼੍ਰੀ ਰਾਮ ਦੇ ਭਗਤਾਂ ਲਈ ਖੁਸ਼ਖਬਰੀ! ਚੰਡੀਗੜ੍ਹ ਤੋਂ ਅਯੁੱਧਿਆ ਲਈ ਸ਼ੁਰੂ ਹੋਈ ਬੱਸ ਸੇਵਾ

ਅਯੁੱਧਿਆ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ। ਚੰਡੀਗੜ੍ਹ ਤੋਂ ਬੱਸ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਨੇ ਅਯੁੱਧਿਆ ਲਈ ਬੱਸ ਸੇਵਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਹ ਬੱਸ ਸੇਵਾ 14 ਫਰਵਰੀ 2024 ਨੂੰ ਬਸੰਤ ਪੰਚਮੀ ਦੇ ਆਸ-ਪਾਸ ਚੰਡੀਗੜ੍ਹ ਦੇ ਸੈਕਟਰ-17 ਬੱਸ ਸਟੈਂਡ ਤੋਂ ਸ਼ੁਰੂ ਕੀਤੀ ਜਾਵੇਗੀ।

ਸੀਟੀਯੂ ਅਧਿਕਾਰੀ ਨੇ ਦੱਸਿਆ ਕਿ ਇਹ ਬੱਸ ਸੇਵਾ ਰੋਜ਼ਾਨਾ ਦੁਪਹਿਰ 1.30 ਵਜੇ ਚੱਲੇਗੀ ਅਤੇ ਅਗਲੇ ਦਿਨ ਸਵੇਰੇ 8.30 ਵਜੇ ਅਯੁੱਧਿਆ ਪਹੁੰਚੇਗੀ। ਇਸੇ ਤਰ੍ਹਾਂ ਇਹ ਸ਼ਾਮ 4.30 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 11.05 ਵਜੇ ਅਯੁੱਧਿਆ ਪਹੁੰਚੇਗੀ। ਦੱਸਿਆ ਜਾ ਰਿਹਾ ਹੈ ਕਿ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਬੱਸ 947 ਕਿਲੋਮੀਟਰ ਦੀ ਦੂਰੀ 19 ਘੰਟਿਆਂ ਵਿੱਚ ਤੈਅ ਕਰੇਗੀ। ਇਸ ਦੀ ਟਿਕਟ ਦੀ ਕੀਮਤ 1706 ਰੁਪਏ ਰੱਖੀ ਗਈ ਹੈ।

RELATED ARTICLES

Most Popular

Recent Comments