Sunday, July 7, 2024
HomePunjabi Newsਨੈਸਲੇ ਦੇ ਬੇਬੀ ਉਤਪਾਦਾਂ ਦੇ ਮਾਮਲੇ ’ਚ FSSAI ਕਰੇਗੀ ਜਾਂਚ

ਨੈਸਲੇ ਦੇ ਬੇਬੀ ਉਤਪਾਦਾਂ ਦੇ ਮਾਮਲੇ ’ਚ FSSAI ਕਰੇਗੀ ਜਾਂਚ

ਨੈਸਲੇ ’ਤੇ ਜ਼ਿਆਦਾ ਚੀਨੀ ਵਾਲੇ ਬੇਬੀ ਉਤਪਾਦ ਵੇਚਣ ਦਾ ਆਰੋਪ

ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਖਪਤਕਾਰ ਅਧਿਕਾਰ ਰੱਖਿਆ ਅਥਾਰਟੀ (ਸੀਸੀਪੀਏ) ਨੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ (ਐੱਫਐੱਸਐੱਸਏਆਈ) ਨੂੰ ਨੈਸਲੇ ਦੇ ਬੱਚਿਆ ਦੇ ਬੇਬੀ ਉਤਪਾਦਾਂ ਵਿੱਚ ਚੀਨੀ ਹੋਣ ਦੇ ਦਾਅਵਿਆਂ ਦੀ ਜਾਂਚ ਕਰਨ ਲਈ ਕਿਹਾ ਹੈ। ਖਪਤਕਾਰ ਮਾਮਲਿਆਂ ਦੇ ਸਕੱਤਰ ਅਤੇ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀਸੀਪੀਏ) ਦੀ ਮੁਖੀ ਨਿਧੀ ਖਰੇ ਨੇ ਦੱਸਿਆ ਕਿ ਅਸੀਂ ਐੱਫਐੱਸਐੱਸਏਆਈ ਨੂੰ ਨੈਸਲੇ ਦੇ ਬੇਬੀ ਉਤਪਾਦ ’ਤੇ ਰਿਪੋਰਟ ਦਾ ਨੋਟਿਸ ਲੈਣ ਲਈ ਲਿਖਿਆ ਹੈ।

ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਨੇ ਵੀ ਰਿਪੋਰਟ ਦਾ ਨੋਟਿਸ ਲਿਆ ਹੈ ਅਤੇ ਐੱਫਐੱਸਐੱਸਏਆਈ ਨੂੰ ਨੋਟਿਸ ਜਾਰੀ ਕੀਤਾ ਹੈ। ਐੱਨਜੀਓ ਪਬਲਿਕ ਆਈ ਅਤੇ ਇੰਟਰਨੈਸ਼ਨਲ ਬੇਬੀ ਫੂਡ ਐਕਸ਼ਨ ਨੈੱਟਵਰਕ ਦੀਆਂ ਖੋਜਾਂ ਅਨੁਸਾਰ ਨੈਸਲੇ ਨੇ ਯੂਰਪ ਦੇ ਬਾਜ਼ਾਰਾਂ ਦੇ ਮੁਕਾਬਲੇ ਭਾਰਤ, ਅਫਰੀਕਾ ਅਤੇ ਲਾਤੀਨੀ ਅਮਰੀਕੀ ਦੇਸ਼ਾਂ ਸਮੇਤ ਘੱਟ ਵਿਕਸਤ ਦੱਖਣੀ ਏਸ਼ੀਆਈ ਦੇਸ਼ਾਂ ਵਿੱਚ ਜ਼ਿਆਦਾ ਚੀਨੀ ਸਮੱਗਰੀ ਵਾਲੇ ਬੇਬੀ ਉਤਪਾਦ ਵੇਚੇ। ਇਸ ਦੌਰਾਨ ਨੈਸਲੇ ਇੰਡੀਆ ਨੇ ਕਿਹਾ ਸੀ ਕਿ ਉਹ ਨਿਯਮਾਂ ਦੀ ਪਾਲਣਾ ਕਰਦੀ ਹੈ ਤੇ ਇਸ ਨਾਲ ਸਮਝੌਤਾ ਨਹੀਂ ਕਰਦੀ। 

RELATED ARTICLES

Most Popular

Recent Comments