ਕਿਹਾ : ਗੈਰਕਾਨੂੰਨੀ ਏਲੀਅਨ ਹੜੱਪ ਰਹੇ ਨੇ ਅਮਰੀਕਾ ਦੀਆਂ 107 ਫੀਸਦੀ ਨੌਕਰੀਆਂ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ 13 ਜੁਲਾਈ ਨੂੰ ਆਪਣੇ ’ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਅੱਜ ਸ਼ੁੱਕਰਵਾਰ ਨੂੰ ਪਹਿਲੀ ਵਾਰ ਭਾਸ਼ਣ ਦਿੱਤਾ। ਟਰੰਪ ਨੇ ਵਿਸਕਾਂਸਨ ਸੂਬੇ ’ਚ ਹੋ ਰਹੀ ਪਾਰਟੀ ਕਨਵੈਨਸ਼ਨ ’ਚ ਆਪਣੇ ਸਮਰਥਕਾਂ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਜਮ ਕੇ ਗੈਰਕਾਨੂੰਨੀ ਪ੍ਰਵਾਸੀਆਂ ’ਤੇ ਹਮਲੇ ਕੀਤੇ ਅਤੇ ਟਰੰਪ ਨੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਤੁਲਨਾ ਏਲੀਅਨਾਂ ਨਾਲ ਕਰ ਦਿੱਤੀ। ਉਨ੍ਹਾਂ ਕਿਹਾ ਕਿ ਅਮਰੀਕਾ ’ਚ ਨੌਕਰੀਆਂ ਕਿਸ ਨੂੰ ਮਿਲ ਰਹੀਆਂ ਹਨ, ਅਮਰੀਕਾਂ ਦੀਆਂ 107 ਫੀਸਦੀਆਂ ਨੌਕਰੀਆਂ ਗੈਰਕਾਨੂੰਨੀ ਏਲੀਅਨ ਭਾਵ ਪ੍ਰਵਾਸੀ ਹੜੱਪ ਰਹੇ ਹਨ।
ਟਰੰਪ ਨੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਤੁਲਨਾ ਫਿਲਮੀ ਦੁਨੀਆ ਦੇ ਮੌਨਸਟਰਜ਼ ਨਾਲ ਕਰਦੇ ਹੋਏ ਕਿਹਾ ਕਿ ਇਹ ਤੁਹਾਨੂੰ ਖਾ ਜਾਣਗੇ। ਧਿਆਨ ਰਹੇ ਕਿ ਜਿਸ ਦਿਨ ਡੋਨਾਲਡ ਟਰੰਪ ’ਤੇ ਹਮਲਾ ਹੋਇਆ ਸੀ ਉਸ ਦਿਨ ਵੀ ਉਹ ਗੈਰਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ਼ ਬੋਲ ਰਹੇ ਸਨ।