More
    HomePunjabi Newsਸਾਬਕਾ IAS ਕਰਨੈਲ ਸਿੰਘ PSERC ਦੇ ਸੈਕਟਰੀ ਨਿਯੁਕਤ

    ਸਾਬਕਾ IAS ਕਰਨੈਲ ਸਿੰਘ PSERC ਦੇ ਸੈਕਟਰੀ ਨਿਯੁਕਤ

    ਕੁਝ ਦਿਨ ਪਹਿਲਾਂ ਹੀ ਕਰਨੈਲ ਸਿੰਘ ਨੇ ਲਈ ਸੀ VRS

    ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਸਾਬਕਾ ਆਈਏਐਸ ਕਰਨੈਲ ਸਿੰਘ ਨੂੰ ਪੰਜਾਬ ਰਾਜ ਪਾਵਰ ਰੈਗੂਲੇਟਰੀ ਕਮਿਸ਼ਨ (ਪੀਐਸਈਆਰਸੀ) ਦਾ ਸੈਕਟਰੀ ਨਿਯੁਕਤ ਕੀਤਾ ਹੈ। ਕਰਨੈਲ ਸਿੰਘ ਹੋਰਾਂ ਨੇ ਇਸ ਅਹੁਦੇ ਨੂੰ ਸੰਭਾਲ ਵੀ ਲਿਆ ਹੈ। ਸ਼ੁਰੂ ਵਿਚ ਇਸ ਅਹੁਦੇ ਦਾ ਕਾਰਜਕਾਲ ਤਿੰਨ ਸਾਲ ਦਾ ਰਹੇਗਾ। ਪਰ ਬਾਅਦ ਵਿਚ ਇਸ ਨੂੰ ਵਧਾਇਆ ਵੀ ਜਾ ਸਕਦਾ ਹੈ, ਜੋ ਕਿ ਪੰਜ ਸਾਲ ਤੱਕ ਹੋ ਸਕਦਾ ਹੈ।

    ਧਿਆਨ ਰਹੇ ਕਿ ਕਰਨੈਲ ਸਿੰਘ ਨੇ ਕੁਝ ਦਿਨ ਪਹਿਲਾਂ ਹੀ ਵੀ.ਆਰ.ਐਸ. ਲਈ ਸੀ, ਹਾਲਾਂਕਿ ਸਤੰਬਰ ਮਹੀਨੇ ਵਿਚ ਉਨ੍ਹਾਂ ਦੀ ਰਿਟਾਇਰਮੈਂਟ ਹੋਣੀ ਸੀ। ਇਸ ਮੌਕੇ ਕਰਨੈਲ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਆਪਣੀ ਸੇਵਾ ਕਾਲ ਦਾ ਤਜਰਬਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਰਾਜਨੀਤੀ ਵਿਚ ਆਉਣ ਦਾ ਕੋਈ ਵਿਚਾਰ ਨਹੀਂ ਹੈ। 

    RELATED ARTICLES

    Most Popular

    Recent Comments