More
    HomePunjabi NewsLiberal Breakingਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਜਲੰਧਰ ਤੋਂ ਹੋ ਸਕਦੇ ਨੇ ਕਾਂਗਰਸ ਦੇ...

    ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਜਲੰਧਰ ਤੋਂ ਹੋ ਸਕਦੇ ਨੇ ਕਾਂਗਰਸ ਦੇ ਉਮੀਦਵਾਰ

    ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ । ਸਿਆਸੀ ਪਾਰਟੀਆਂ ਆਪਣੀ ਤਿਆਰੀਆਂ ਦੇ ਵਿੱਚ ਜੁਟੀਆਂ ਹੋਈਆਂ ਹਨ । ਕਾਂਗਰਸ ਪਾਰਟੀ ਨੇ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ । ਮੀਡੀਆ ਖਬਰਾਂ ਦੇ ਮੁਤਾਬਿਕ ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਆਪਣਾ ਉਮੀਦਵਾਰ ਬਣਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਚਰਨਜੀਤ ਚੰਨੀ ਦੁਆਬਾ ਇਲਾਕੇ ਦੇ ਵਿੱਚ ਕਾਫੀ ਹਰਮਨ ਪਿਆਰੇ ਹਨ ਅਤੇ ਉਹਨਾਂ ਦੀ ਵੋਟ ਬੈਂਕ ਵਧੀਆ ਹੋਣ ਦੇ ਕਰਕੇ ਉਹਨਾਂ ਨੂੰ ਜਲੰਧਰ ਦੇ ਇਲਾਕੇ ਤੋਂ ਚੋਣ ਦੇ ਵਿੱਚ ਖੜਾ ਕੀਤਾ ਜਾ ਰਿਹਾ ਹੈ।

    ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗਾ ਹੈ ਕਿ ਕਾਂਗਰਸ ਪਾਰਟੀ ਨੇ ਪੰਜਾਬ ਦੀਆਂ 7 ਲੋਕ ਸਭਾ ਸੀਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬਾਕੀ ਸੀਟਾਂ ‘ਤੇ ਗੁਰਦਾਸਪੁਰ ਤੋਂ ਪ੍ਰਤਾਪ ਬਾਜਵਾ, ਲੁਧਿਆਣਾ ਤੋਂ ਰਵਨੀਤ ਬਿੱਟੂ, ਪਟਿਆਲਾ ਤੋਂ ਕੈਪਟਨ ਅਮਰਿੰਦਰ ਦੇ ਮੁਕਾਬਲੇ ਨਵਜੋਤ ਸਿੱਧੂ, ਬਠਿੰਡਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ, ਚੰਡੀਗੜ੍ਹ ਤੋਂ ਮਨੀਸ਼ ਤਿਵਾੜੀ ਅਤੇ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਨੂੰ ਟਿਕਟਾਂ ਦਾ ਐਲਾਨ ਜਲਦੀ ਕੀਤਾ ਜਾ ਸਕਦਾ ਹੈ।

    RELATED ARTICLES

    Most Popular

    Recent Comments